ਪੱਤੇ ਪੱਤੇ ਡਾਲ਼ ਡਾਲ਼

ਮੂਲ ਚੰਦ
(ਸਮਾਜ ਵੀਕਲੀ)
ਚੁਣੇ ਹੋਏ ਨੁਮਾਇੰਦੇ ਜਿਸ ਦਿਨ
ਮਿਲਣ ਗਏ ਸੀ ਰਾਜਪਾਲ ਨੂੰ ।
ਸੁਣਿਅੈਂ ਹੋਈ ਖ਼ੂਬ ਬੇ-ਇੱਜ਼ਤੀ
ਦੱਸਿਆ ਏ ਸਿਮਰਜੀਤ ਹਾਲ ਨੂੰ ।
ਨਾਮਜਾਦ ਵੱਡਾ ਕਿ ਵੱਡੇ
ਆਗੂ ਹੁੰਦੇ ਨੇ ਲੋਕਾਂ ਦੇ ,
ਪੱਤਾ ਪੱਤਾ ਹੋਣਾਂ ਪਊਗਾ
ਜੇ ਕੋਈ ਜਾਂਦੈ ਡਾਲ਼ ਡਾਲ਼ ਨੂੰ ।
*********************
ਮੰਡੀ ਦੇ ਵਿੱਚ ਝੋਨਾ ਸੁੱਟ ਕੇ
ਜੱਟ ਧਰਨੇ ‘ਤੇ ਜਾਵੇ ।
ਸਮੇਂ ਦੀਏ ਸਰਕਾਰੇ ਤੈਨੂੰ
ਤਰਸ ਰੱਤਾ ਨਾ ਆਵੇ ।
ਅੰਦਰੋਂ ਇਹਨੂੰ ਤਬਾਹ ਕਰਨ ਦੀ
ਕਸਰ ਕੋਈ ਨਾ ਛੱਡੇਂ ,
ਵੋਟਾਂ ਦਾ ਗੌਂਅ ਉੱਤੋਂ ਉੱਤੋਂ
ਅੰਨ ਦਾਤਾ ਅਖਵਾਵੇ  ।
***********************
ਸਾਰੀਆਂ ਸਿਆਸੀ ਪਾਰਟੀਆਂ ਦੀ
ਪੰਜ ਤਰੀਕ ਨੂੰ ਪਰਖ਼ ਹੋਊਗੀ ।
ਕਿਹੜੀ ਕਿਸ ਦੇ ਨਾਲ਼ ਖੜੂ ਕਿਹੜੀ
ਮਗਰਮੱਛ ਦੇ ਵਾਂਗ ਰੋਊਗੀ  ।
ਇਹ ਮਸਲਾ ਨਾ ਇੱਕ ਵਰਗ ਦਾ
ਹੈ ਸਾਰੇ ਹੀ ਦੇਸ਼ ਵਾਸੀਆਂ ਦਾ ,
ਸਾਫ਼ ਹੋਊਗਾ ਪੱਤਾ ਜਿਹੜੀ
ਆਪਣੀ ਚੱਕੀ ਵੱਖ ਝੋਊਗੀ ।
***********************
ਪੰਜ ਤਰੀਕ ਨੂੰ ਸਾਰੇ ਚੱਕੇ
ਜਾਮ ਕਰ ਦਿਓ ।
ਦੇਸ਼ ਕੌਮ ਦੀ ਦੌਲਤ
ਦੇਸ਼ ਦੇ ਨਾਮ ਕਰ ਦਿਓ।
ਆੜਤੀਆਂ ਕਿਰਸਾਨਾਂ ਨੂੰ
ਜੋ ਵੀ ਕਹੇ ਵਿਚੋਲੇ  ,
ਸ਼ਰੇ-ਆਮ ਉਸ ਹਾਕਮ ਨੂੰ
ਬਦਨਾਮ ਕਰ ਦਿਓ  ।
           ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
          ਪੰਜਾਬ 148024
Previous articleTwitter India launches new emojis for Women’s T20 challenge
Next articleਨੰਗਲ ਕਲਾਂ ਵਿਖੇ 60 ਵਿਅਕਤੀਆਂ ਦੇ ਕੋਵਿਡ-19 ਸੈਂਪਲ ਲਏ ਗਏ