ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਨੇ ਪੌਦੇ ਲਗਾਏ।

ਵਾਤਾਵਰਨ ਖੇਤਰ ਵਿੱਚ ਬਹੁਤ ਕੰਮ ਕਰਨ ਦੀ ਲੋੜ 

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਗੋਇਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਰਹਿੰਦੀ ਹੈ। ਇਸੇ ਕੜੀ ਤਹਿਤ ਅੱਜ ਨੂਰਪੁਰ ਦੋਨਾਂ ਵਿਖੇ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਵਾਤਾਵਰਨ ਚੇਤਨਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਰ ਸੈਟੀ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਾਲਮੀਕ ਸਵੈ ਸਹਾਇਤਾ ਗਰੁੱਪ ਅਤੇ ਦਿਸ਼ਾ ਸਵੈ ਸਹਾਈ ਗਰੁੱਪ ਦੇ ਮੈਂਬਰਾਂ ਨੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਗਰੁੱਪਾਂ ਦੀਆਂ ਅੌਰਤ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ  ਸਾਡੇ ਸੂਬੇ ਦੀ ਵਾਤਾਵਰਨ ਦੀ ਸਥਿਤੀ ਬਹੁਤ ਪਤਲੀ ਹੈ ।

ਇਸ ਲਈ ਅਜਿਹੇ ਹਾਲਾਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਖੇਤਾਂ ਵਿੱਚ ਹੀ ਮਿਲਾ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪਰਾਲੀ ਸਾੜਨ ਦੇ ਮੌਕੇ ਬਹੁਤ ਸਾਰੇ ਪੌਦੇ ਸੜ ਜਾਂਦੇ ਹਨ ਇਸ ਲਈ ਬਹੁਤ ਗੁਰੇਜ ਕਰਨਾ ਚਾਹੀਦਾ ਹੈ।ਆਰ ਸੈਟੀ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ ਨੇ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਨੂੰ ਵੱਖ ਵੱਖ ਕਿੱਤਿਆਂ ਦੀ ਸਿਖਲਾਈ ਕਰਵਾਉਣ ਦੇ ਨਾਲ ਨਾਲ ਸਮਾਜਿਕ ਕੰਮਾਂ ਵਿੱਚ ਵੀ ਸਰਗਰਮ ਕੀਤਾ ਜਾਵੇਗਾ। ਇਸ ਕਾਰਜ ਵਿੱਚ ਹਰਪਾਲ ਸਿੰਘ, ਮਨੀਸ਼ ਕੁਮਾਰ, ਅਰੁਨ ਅਟਵਾਲ , ਗਰੁੱਪ ਪ੍ਰਧਾਨ ਰਾਜਵਿੰਦਰ ਕੌਰ, ਸੈਕਟਰੀ ਰਾਜਵਿੰਦਰ ਕੌਰ, ਕੈਸ਼ੀਅਰ ਸੁਰਿੰਦਰ ਕੌਰ, ਦਿਸ਼ਾ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਜਸਵੀਰ ਕੌਰ, ਮੈਡਮ ਅਲਕਾ ਮੈਡਮ ਪ੍ਰੀਆ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Previous articleਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਹੋਇਆ ਕਤਲ
Next articleਨੂਰਮਹਿਲ ਦੇ ਮੁਹੱਲਾ ਜਲੰਧਰੀ ਗੇਟ ਵਾਲੀ ਪ੍ਰਮੁੱਖ ਸੜਕ ਵਿੱਚ ਪਏ ਟੋਇਆਂ ਦੀ 2 ਸਾਲ ਬਾਅਦ ਹੋਈ ਮੁਰੰਮਤ – ਅਸ਼ੋਕ ਸੰਧੂ