ਵੂਮੈਨਜ਼ ਟੇਲਰ ਦੀ ਟ੍ਰੇੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ

ਹੁਸੈਨਪੁਰ (ਕੌੜਾ) (ਸਮਾਜ ਵੀਕਲੀ):- ਪੇਂਡੂ ਖੇਤਰ ਦੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਕਿੱਤਾ ਮੁੱਖੀ ਸਿਖਲਾਈ ਦੇਣ ਲਈ ਪੇਂਡੂ ਵਿਕਾਸ ਵਿਭਾਗ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਜਿਲ੍ਹਾ ਕਪੂਰਥਲਾ ਵਿਖੇ ਰੂਰਲ ਸੈਲਫ ਇੰਮਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ, ਜਿਸ ਵਿੱਚ ਵੱਖ ਵੱਖ ਕੀਤਿਆਂ ਦੀ ਟ੍ਰੇਨਿੰਗ ਦੇ ਕੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ-ਰੋਜਗਾਰ ਮੁਹਈਆ ਕਰਵਾਉਣ ਦੀ ਲੜੀ ਨੂੰ ਅੱਗੇ ਵਧਾਉਂਦਿਆ ਹੋਇਆ ਸੰਸਥਾ ਵਲੋਂ ਕੰਪਿਊਟਰਾਇਜਡ ਅਕਾਊਟਿੰਗ ਅਤੇ ਪਿੰਡ ਹੂਸੈਨਪੁਰ ਵਿਖੇ ਵੂੱਮੈਨਜ਼ ਟੇਲਰ ਦੀ ਟ੍ਰੇੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ।

ਪ੍ਰੋਗਰਾਮ ਵਿੱਚ ਜਨਰਲਿਜ਼ਮ ਐਸੋਸਿਏਸ਼ਨ,ਕਪੂਰਥਲਾ ਦੇ ਪ੍ਰਧਾਨ ਸ਼੍ਰੀ ਕਿਸ਼ੋਰ ਰਾਜਪੂਤ,ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸ਼੍ਰੀ ਜੋਗਾ ਸਿੰਘ ਅਟਵਾਲ, ਪ੍ਰਧਾਨ ਬੈਪਟਿਜ਼ਮ ਚੈਰੀਟੇਬਲ ਸੁਸਾਇਟੀ,ਐਚ.ਐਸ. ਬਾਵਾ ਪੱਤਰਕਾਰ, ਅਸ਼ੋਕ ਗੋਗਨਾ, ਮਨੀਸ਼ ਕੁਮਾਰ, ਬਲਦੇਵ ਰਾਜ ਅਟਵਾਲ ਵੀ ਹਾਜ਼ਰ ਸਨ। ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਵਧਾਈ ਦਿੰਦਿਆਂ ਸ਼੍ਰੀ ਕਿਸ਼ੋਰ ਰਾਜਪੂਤ ਜੀ ਨੇ ਕਿਹਾ ਕਿ ਸਿੱਖਿਆਰਥੀਆਂ ਨੂੰ ਨੌਕਰਿਆਂ ਦੀ ਭਾਲ ਛੱਡ ਕੇ ਸਵੈ-ਰੋਜ਼ਗਾਰ ਅਪਣਾਉਣਾ ਚਾਹੀਦਾ।

ਸੰਸਥਾ ਦੇ ਡਾਇਰੈਕਟਰ ਸ਼੍ਰੀ ਲਾਭ ਕੁਮਾਰ ਗੋਇਲ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ ਵੱਖ ਕੀਤਿਆਂ ਵਿੱਚ ਮੁੱਫਤ ਸਿੱਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ ਪੀਣ ਦਾ ਪ੍ਰੰਬਧ ਵੀ ਮੁੱਫਤ ਕੀਤਾ ਜਾਂਦਾ ਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੰਸਥਾ ਵਲੋਂ ਮੋਬਾਇਲ ਰਿਪੇਅਰਿੰਗ,ਇਲੈਕਟ੍ਰੀਸ਼ਨ,ਪਲੰਬਰ, ਸਾਫਟ ਟੁਆਏਜ਼ ਮੇਕਿੰਗ ਵਰਗੇ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਜ਼ਰੁਰਤਮੰਦ ਸਿੱਖਿਆਰਥੀ ਸੰਸਥਾ ਵਿੱਚ ਆ ਕੇ ਆਪਣਾ ਨਾਮ ਦਰਜ਼ ਕਰਵਾਉਣ।ਇਸ ਮੌਕੇ ਤੇ ਮਿਸ ਜੋਤੀ ਲੋਟੀਆ, ਮਿਸ ਪ੍ਰਿਆ, ਮਿਸ ਅਲਕਾ, ਸ਼੍ਰੀ ਵਿਕਾਸ ਸੱਭਰਵਾਲ ਵੀ ਹਾਜ਼ਰ ਸਨ ।

Previous articleਜਾਂਦੀ ਰਹੀ
Next articleਦਸਹਿਰੇ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਇਕਜੁੱਟ