ਨਾਗਪੁਰ (ਸਮਾਜ ਵੀਕਲੀ): ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਮੁੱਖ ਸੰਚਾਲਕ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ ਤਾਕਤ ਤੇ ਦਾਇਰੇ ਦੇ ਮਾਮਲੇ ਵਿਚ ਚੀਨ ਨਾਲੋਂ ਵੱਡਾ ਹੋਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਦੁਨੀਆ ਚੀਨ ਦੇ ਵਿਸਥਾਰਵਾਦੀ ਸੁਭਾਅ ਤੋਂ ਜਾਣੂ ਹੈ। ਭਾਗਵਤ ਸੰਘ ਦੀ ਸਾਲਾਨਾ ਦਸਹਿਰਾ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਰੋਨਾ ਵਾਇਰਸ ਮਹਾਮਾਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਘ ਨੇ ਇਸ ਸਾਲ ਇਸ ਸਮਾਗਮ ਨੂੰ ਸੀਮਤ ਢੰਗ ਨਾਲ ਮਨਾਇਆ ਤੇ ਇਸ ਸਮਾਗਮ ਵਿੱਚ ਸਿਰਫ਼ 50 ਵਾਲੰਟੀਅਰਾਂ ਨੇ ਹਿੱਸਾ ਲਿਆ।
HOME ਤਾਕਤ ਤੇ ਦਾਇਰੇ ਦੇ ਮਾਮਲੇ ਵਿੱਚ ਭਾਰਤ ਨੂੰ ਚੀਨ ਤੋਂ ਵੱਡਾ ਹੋਣਾ...