ਪੀਲਭੀਤ (ਸਮਾਜ ਵੀਕਲੀ) :ਉੱਤਰ ਪ੍ਰਦੇਸ਼ ਦੇ ਪੀਲਭੀਤ ਜ਼ਿਲ੍ਹੇ ’ਚ ਰੋਡਵੇਜ਼ ਬੱਸ ਤੇ ਇੱਕ ਵੈਨ ਦੀ ਟੱਕਰ ਕਾਰਨ 7 ਲੋਕਾਂ ਦੀ ਮੌਤ ਅਤੇ 30 ਹੋਰ ਜ਼ਖ਼ਮੀ ਹੋ ਗਏ। ਪੀਲਭੀਤ ਤੋਂ ਲਖਨਊ ਜਾ ਰਹੀ ਬੱਸ ਅਤੇ ਪੂਰਨਪੁਰ ਤੋਂ ਆ ਰਹੀ ਵੈਨ ਦੀ ਪੂਰਨਪੁਰ-ਖੁਤਰ ਹਾਈਵੇਅ ’ਤੇ ਟੱਕਰ ਹੋ ਗਈ ਸੀ। ਟੱਕਰ ਮਗਰੋਂ ਬੱਸ ਖੇਤਾਂ ’ਚ ਪਲਟ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
HOME ਉੱਤਰ ਪ੍ਰਦੇਸ਼: ਬੱਸ-ਵੈਨ ਦੀ ਟੱਕਰ ’ਚ 7 ਮੌਤਾਂ, 30 ਜ਼ਖ਼ਮੀ