ਖੇਤੀ ਕਾਨੂੰਨ: ਸਾਊਥਾਲ ’ਚ ਕਿਸਾਨ ਰੈਲੀ ਕੱਢਣ ਵਾਲੇ ਸਿੱਖ ਨੂੰ ਜੁਰਮਾਨਾ

ਲੰਡਨ (ਸਮਾਜ ਵੀਕਲੀ) : ਪੰਜਾਬ ’ਚ ਜਾਰੀ ਕਿਸਾਨ ਅੰਦੋਲਨ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਪੱਛਮੀ ਲੰਡਨ ’ਚ ਕੱਢੀ ਗਈ ‘ਕਿਸਾਨ ਰੈਲੀ’ ਦੌਰਾਨ ਕੋਵਿਡ ਦੇ ਨੇਮਾਂ ਦੀ ਉਲੰਘਣਾ ਤਹਿਤ ਬਰਤਾਨਵੀ ਸਿੱਖ ਦੀਪਾ ਸਿੰਘ ਨੂੰ 10 ਹਜ਼ਾਰ ਪਾਊਂਡ ਜੁਰਮਾਨਾ ਕੀਤਾ ਗਿਆ ਹੈ। ਸਿੱਖ ਕਾਰਕੁਨ ਦੀਪਾ ਸਿੰਘ ਨੂੰ ਚਾਰ ਅਕਤੂਬਰ ਨੂੰ ਜੁਰਮਾਨਾ ਲਾਇਆ ਗਿਆ ਹੈ ਤੇ ਮਗਰੋਂ ਉਸ ਬਾਰੇ ਸੋਸ਼ਲ ਮੀਡੀਆ ’ਤੇ ਕਾਫ਼ੀ ਕੁਝ ਪੋਸਟ ਕੀਤਾ ਨਜ਼ਰ ਆਇਆ।

ਸਿੱਖ ਕਾਰਕੁਨ ਨੇ ਕਿਹਾ ਕਿ ਉਹ ਪੰਜਾਬ ਵਿਚਲੇ ਆਪਣੇ ਕਿਸਾਨ ਭਾਈਚਾਰੇ ਨਾਲ ਖੜ੍ਹੇ ਹਨ ਤੇ ਜੁਰਮਾਨਾ ਮਹਾਮਾਰੀ ਦੇ ਮੱਦੇਨਜ਼ਰ ਇਕੱਠ ਕਰਨ ਲਈ ਲਾਇਆ ਗਿਆ ਹੈ। ਸਿੱਖ ਕਾਰਕੁਨਾਂ ਦੇ ਗਰੁੱਪ ਨੇ ਮਗਰੋਂ ਵੱਡੀ ਗਿਣਤੀ ਵਿਚ ਰੈਲੀ ’ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੈਲੀ ਵਿਚ ਸ਼ਾਮਲ ਹੋਣ ਵਾਲਾ ਹਰੇਕ ਇਨਸਾਨ ਪੰਜਾਬ ਵਿਚਲੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਸਾਊਥਾਲ ਵਿਚ ਚਾਰ ਅਕਤੂਬਰ ਨੂੰ ਹੋਈ ਖੇਤੀ ਕਾਨੂੰਨਾਂ ਵਿਰੋਧੀ ਰੈਲੀ ’ਚ ਕਾਰਾਂ, ਟਰੱਕਾਂ ਤੇ ਮੋਟਰਸਾਈਕਲਾਂ ਦਾ ਵੱਡਾ ਇਕੱਠ ਹੋ ਗਿਆ ਸੀ। ਪੁਲੀਸ ਨੇ ਬਿਆਨ ਵਿਚ ਕਿਹਾ ਹੈ ਕਿ ਕਰੋਨਾ ਦੇ ਨੇਮਾਂ ’ਚ ਰੋਸ ਮੁਜ਼ਾਹਰਿਆਂ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਹੈ।

Previous articleਮਨੁੱਖੀ ਹੱਕਾਂ ਦੀ ਉੱਘੀ ਵਕੀਲ ਪ੍ਰਿਸਿਲਾ ਜਾਨਾ ਦਾ ਦੇਹਾਂਤ
Next articleMaharashtra Covid cases drop, deaths remain high