ਅੱਪਰਾ (ਸਮਾਜ ਵੀਕਲੀ) -ਅੱਪਰਾ ਵਿਖੇ ਦਲਿਤ ਖਿਲਾਫ ਹੋ ਰਹੇ ਅੱਤਿਆਚਾਰਾਂ, ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਤੇ ਨਬਾਲਤ ਲੜਕੀ ਦਾਨ ਹੋਏ ਜਬਰ ਜਨਾਹ ਨੂੰ ਲੈ ਕੇ ਬਸਪਾ ਤੇ ਹੋਰ ਜਥੇਬੰਦੀਆਂ ਵਲੋਂ ਕਰਵੇ ਗਏ ਬੰਦ ਨੂੰ ਆਮ ਲੋਕਾਂ ਤੇ ਦੁਕਾਨਦਾਰਾਂ ਨੇ ਸਪੂਰਨ ਸਮਰਥਨ ਦਿੱਤਾ। ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਵਰਤਮਾਨ ਸਮੇਂ ‘ਚ ਸਰਕਾਰਾਂ ਹਰ ਫਰੰਟ ‘ਤੇ ਫੇਲ ਹੋ ਗਈਆਂ ਹਨ। ਇਸ ਲਈ ਹਰ ਪ੍ਰਕਾਰ ਨਾਲ ਦਲਿਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਇਸ ਮੌਕੇ ਅਵਿਨਾਸ਼ ਕੁਮਾਰ, ਜੀਤੀ ਬੰਗੜ, ਵਿਨੈ ਅੱਪਰਾ, ਬਲਵਿੰਦਰ ਸ਼ੀਰਾ, ਨਿੱਕਾ ਮਸਾਣੀ, ਹੈਪੀ, ਡਾ. ਗੁਰਨੇਕ, ਸਤਪਾਲ ਅੱਪਰਾ, ਤਿਲਕ ਰਾਜ, ਬਬਰੀਕ, ਪ੍ਰੇਮ ਮਜਾਰਾ, ਬਿੱਟੂ ਪਾਲਕਦੀਮ, ਦੀਪਕ ਨਾਹਰ, ਧਰਮਪਾਲ ਛੋਕਰਾਂ, ਵਿਸ਼ਾਲ ਕਲਿਆਣ, ਦੇਸ ਰਾਜ, ਸਨੀ ਸੋਨਕਰ, ਗੁੱਡੂ, ਬਿੱਟੂ ਸਮਰਾੜੀ, ਰਿੰਪੀ, ਸੌਨੂੰ ਛੋਕਰਾਂ, ਸੰਜੀਵ ਲਸਾੜਾ, ਬੰਤ ਮਸਾਣੀ, ਛੋਟੂ ਆਦਿ ਵੀ ਹਾਜ਼ਰ ਸਨ।