ਤੋਤਾ

ਸੰਦੀਪ ਸਿੰਘ (ਬਖੋਪੀਰ)
(ਸਮਾਜ ਵੀਕਲੀ)
ਨਿੰਮ ਸਾਡੇ ਤੇ ਤੋਤਾ ਰਹਿੰਦਾ,
ਬੋਲ ਉਹ ਮਿੱਠੇ, ਕਹਿੰਦਾ ਰਹਿੰਦਾ।
ਵਿੱਚ ਖੁੰਡਾਂ ਦੇ ਘਰ ਬਣਾਉਂਦਾ,
ਬਾਗ-ਬਗੀਚੇ ਘੁੰਮਕੇ ਆਉਂਦਾ।
ਗਰਦਨ ਦੇ ਵਿੱਚ ਕਾਲੀ ਗਾਨੀਂ,
ਰੰਗ,ਹਰਾ ਇਹਨੂੰ ਖੂਬ ਹੈ ਭਾਉਂਦਾ।
ਚੁਣ-ਚੁਣ ਕੇ ਫ਼ਲ ਮਿੱਠੇ ਖਾਂਦਾ ,
ਮਾੜੀ ਚੀਜ਼ ਦੇ ਕੋਲ ਨਾ ਆਉਂਦਾ।
ਕੁਦਰਤ ਇਸਨੂੰ ,ਹੁਨਰ ਹੈ ਦਿੱਤਾ,
ਸਾਡੇ ਵਾਂਗੂ ਬੋਲ,ਇਹ ਪਾਉਂਦਾ ।
ਮਨੁੱਖ ਕਿਉਂ ਵੈਰੀ ਬਣਿਆ,ਇਸਦਾ,
ਫੜ ਕਿਉਂ ? ਇਸਨੂੰ ਪਿੰਜਰੇ ਪਾਉਂਦਾ।
 ਵਿੱਚ ਅਕਾਸ਼ੀ ਉੱਡੇ ਤੋਤਾ,
ਮੈਂ ਤਾਂ ਇਸਦਾ ਸ਼ੁਕਰ ਮਨਾਉਂਦਾ ।
ਲਾਲ,ਚੁੰਜ ਇਹਦੀ ਦਿਲ ਨੂੰ ਭਾਵੇ,
ਸੰਦੀਪ ਤਾਂ ਇਸਨੂੰ ਚੂਰੀਆਂ ਪਾਉਂਦਾ।
                ਸੰਦੀਪ ਸਿੰਘ ‘ਬਖੋਪੀਰ
         ਸਪੰਰਕ :-9815321017
Previous articleਮੋਰ
Next articleਕਾਂ