(ਸਮਾਜ ਵੀਕਲੀ)
ਮਿੱਠੀ ਏ ਜ਼ੁਬਾਨ ਸਾਰੇ ਜੱਗ ਤੋਂ,ਸਾਡੀ ਜੋ ਪੰਜਾਬੀ ਮਾਂ ਬੋਲੀ ਆ।
ਗੁਰੂ ਪੀਰਾਂ ਇਸ ਨੂੰ ਸਰਾਇਆ ਏ,ਗੁਰੂਆਂ ਦੀ ਸਾਡੀ ਇਹ ਬੋਲੀ ਆ।
ਸ਼ਬਦ ਗੁਰੂ ਨੂੰ ਅਸੀਂ ਮੰਨਦੇ,ਸ਼ਬਦਾਂ ਚੁ ਲਿਖੀ ਮਾਂ ਬੋਲੀ ਆ।
ਅੱਖਰਾਂ ਦੀ ਮਿਲੇ ਸਾਨੂੰ ਗੁੜਤੀ,ਇਹਨਾਂ ਚੁ ਸਮਾਈ ਮਾਂ ਬੋਲੀ ਆ।
ਕਨੇਡਾ ਵਿੱਚ ਕਿੱਡਾ ਮਾਣ ਮਿਲਿਆ,ਉੱਚੇ ਤਖ਼ਤ ਬਿਠਾਇਆ ਮਾਂ ਬੋਲੀ ਆ।
ਭਾਰਤ ਚੁ ਬਹੁਤਾ ਸਤਿਕਾਰ ਨਹੀਂ, ਕਿਹੜੇ ਬਖਸ਼ੇ ਚੁ ਪਾਈ ਮਾਂ ਬੋਲੀ ਆ।
ਸੈਂਟਰ ਤਾਂ ਬੜਾ ਜੋਰ ਮਾਰਦੀ,ਇਹ ਮੁੱਕੇ ਨਾ ਮੁਕਾਈ ਮਾਂ ਬੋਲੀ ਆ।
ਕਸ਼ਮੀਰ ਬਿੱਲ ਇਹਨੂੰ ਦੁਰਕਾਰਦਾ,ਕਸ਼ਮੀਰੀਆਂ ਦਿਲ ਚੁ ਵਸਾਈ ਮਾਂ ਬੋਲੀ ਆ।
ਸੈਂਟਰ ਦੇ ਅੱਖਾਂ ਵਿੱਚ ਰੜੵਕੇ,ਪੰਜਾਬ,ਪੰਜਾਬੀ ਮਾਂ ਬੋਲੀ ਆ।
ਪੰਜਾਬ ਵੀ ਤਾਂ ਦਿੱਲੀ ਨਾਲ ਰਲਿਆ,ਬੈਂਨ ਬਹੁਤੇ ਸਕੂਲਾਂ ਚੁ ਮਾਂ ਬੋਲੀ ਆ।
ਪਹਿਰੇਦਾਰੋ ਕਹਿੰਦੀ ਹੁਣ ਜਾਗ ਜਾਓ,ਰਾਤੀ ਸੁਪਨੇ ਚੁ ਆਈ ਮਾਂ ਬੋਲੀ ਆ।
ਕਸ਼ਮੀਰ ਵਿੱਚ ਇਸਤੋਂ ਨਿੱਗਾ ਫੇਰ ਲਈ, ਇਹ ਵੈਰੀ ਨਈਂਓ ਸਾਡੀ ਮਾਂ ਬੋਲੀ ਆ।
ਪੰਜਾਬੀਓ ਸਵਾਲ ਤੁਹਾਨੂੰ ਕਰਦੀ,ਸਵਾਲਾਂ ਵਿੱਚ ਘਿਰੀ ਮਾਂ ਬੋਲੀ ਆ।
ਹਰ ਕੋਈ ਇਹ ਤੇ ਵਾਰ ਕਰਦਾ,ਦੁੱਖ ਕਿਸੇ ਨੂੰ ਨਾ ਦਿੰਦੀ ਮਾਂ ਬੋਲੀ ਆ।
ਦੋਸ਼ੀਆਂ ਨੂੰ ਸਵਾਲਾਂ ਵਿੱਚ ਘੇਰਦੀ,ਪੰਜਾਬ, ਤੇ ਪੰਜਾਬੀ ਮਾਂ ਬੋਲੀ ਆ।
ਵੈਰੀਆਂ ਦੇ ਵਾਂਗੂ ਖਾਰ ਖਾਂਦੇ ਆ,ਅੱਖ ਦਿੱਲੀ ਦੀ ਚੁ ਰੜਕੇ ਮਾਂ ਬੋਲੀ ਆ।
ਕਲਮਾਂ ਚੋਂ ਬੰਬ ਜਦੋਂ ਨਿਕਲੇ, ਪਾ ਦਿਓ ਭਾਜੜਾਂ ਪੰਜਾਬੀ ਮਾਂ ਬੋਲੀ ਆ।
ਸ਼ਬਦਾਂ ਦੀ ਜੰਗ ਇਹ ਲੜਦੀ,ਉਝ ਲੜੇ ਨਾ,ਲੜਾਏ ਮਾਂ ਬੋਲੀ ਆ ।
‘ਸੰਦੀਪ’ ਮਾਂ ਦੇ ਹੱਕਾਂ,ਵਿੱਚ ਆਓ ਡਟੀਏ,ਇਹ ਮਾਂ ਹੈ ਸਾਡੀ ਨਾਲੇ ਮਾਂ ਬੋਲੀ ਆ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017