ਨੇਤਰਦਾਨ ਸੰਸਥਾ ਵਲੌਂ ਨੇਤਰਦਾਨੀਆਂ ਨੂੰ ਸ਼ਰਧਾਂਜਲੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਪ੍ਰੋ ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਹੋਈ।ਇਸ ਮੌਕੇ ਉਹਨਾਂ ਵੱਲੌ ੨੫ ਅਗਸਤ ਤੌ ੮ ਸਤੰਬਰ ਤੱਕ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਦੇ ਆਖਰੀ ਦਿਨ  ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਸੰਸਥਾ ਦੇ ਸਕੱਤਰ ਇੰਜ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਪੰਦਰਵਾੜੇ ਦੌਰਾਨ ਪਿੰਡਾਂ/ਸ਼ਹਿਰਾਂ ਵਿੱਚ ਜਾਗਰੁਕਤਾ ਸੈਮੀਨਾਰ ਨਹੀ ਕੀਤੇ ਗਏ ਅਤੇ ਭਵਿੱਖ ਵਿੱਚ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਪ੍ਰੋਗਰਾਮ ਉਲੀਕੇ ਜਾਣਗੇ।

ਪ੍ਰੋ ਸੁਨੇਤ ਨੇ ਦੱਸਿਆ ਕਿ ਨੇਤਰਦਾਨ ਸੰਸਥਾ ਨੇ ਆਪਣੇ ੨੦ ਸਾਲ ਦੇ ਸਫਰ ਦੌਰਾਨ ਤਕਰੀਬਨ ੧੦੫੨ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਦਾਨ ਕਰਵਾਈ ਹੈ। ਇਸ ਸਮੇਂ ਦੌਰਾਨ ਪੂਰੇ ਪੰਜਾਬ ਤੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡਾ ਸਾਥ ਦਿੱਤਾ ਜਿਹਨਾਂ ਦੇ ਅਸੀ ਧੰਨਵਾਦੀ ਹਾਂ।  ਸਮੂਹ ਮੈਂਬਰਾਂ ਨੇ ਸਭ ਨੇਤਰਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਸਭ ਨੇਤਰਦਾਨੀਆਂ ਨੂੰ ਸ਼ਰਧਾਜਲੀ ਦਿੱਤੀ ਜਿਹਨਾਂ ਦੀ ਬਦੋਲਤ ਪਿਛਲੇ ਸਾਲ ਦੌਰਾਨ ਨੇਤਰਹੀਣਾਂ ਨੂੰ ਨੇਤਰ ਲਗਾਏ ਗਏ।

Previous articleਬਾਬਾ ਸ਼ਾਮੀ ਸ਼ਾਹ ਜੀ ਦਾ ਓਰਸ ਮੇਲਾ ਧਾਰਮਿਕ ਰਸਮਾਂ ਨਾਲ ਸ਼ੁਰੂ
Next articleਪਾਵਰਕਾਮ ਉੱਪਮੰਡਲ ਸ਼ਾਮਚੁਰਾਸੀ ਵਿਖੇ ਫਰਥੀ ਫੂਕ ਮੁਜਾਹਰਾ