ਯੂ.ਕੇ: ਇਕ ਫਲਾਈਟ ”ਚ 7 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਨਿਰਦੇਸ਼ ਜਾਰੀ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ) :ਯੂ .ਕੇ ਦੀ ਇਕ ਫਲਾਈਟ ਵਿਚ ਯਾਤਰਾ ਕਰਨ ਵਾਲੇ ਘੱਟੋ-ਘੱਟ 7 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਫਲਾਈਟ ਵਿਚ ਸਵਾਰ ਲੋਕਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਦੇ ਬਾਅਦ ਸਾਰੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ। ਟੀ.ਯੂ.ਆਈ. ਕੰਪਨੀ ਦੀ ਫਲਾਈਟ ਗ੍ਰੀਸ ਤੋਂ ਬ੍ਰਿਟੇਨ ਆ ਰਹੀ ਸੀ। ਫਲਾਈਟ ਵਿਚ ਜ਼ਿਆਦਾਤਰ ਉਹ ਲੋਕ ਸਵਾਰ ਸਨ ਜੋ ਛੁੱਟੀਆਂ ਮਨਾਉਣ ਗ੍ਰੀਸ ਗਏ ਸਨ।

25 ਅਗਸਤ ਨੂੰ ਫਲਾਈਟ ਬ੍ਰਿਟੇਨ ਪਹੁੰਚੀ ਸੀ। ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਫਲਾਈਟ ਵਿਚ ਸਵਾਰ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਜਾਣਕਾਰੀ ਦਿੱਤੀ। ਸੰਕ੍ਰਮਿਤ ਪਾਏ ਗਏ 7 ਲੋਕ ਤਿੰਨ ਵੱਖ-ਵੱਖ ਸਮੂਹਾਂ ਤੋਂ ਹਨ। ਅਧਿਕਾਰੀਆਂ ਨੇ ਕਿਹਾ ਕਿ ਫਲਾਈਟ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੋਰੋਨਾ ਸੰਕ੍ਰਮਿਤ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਆ ਚੁੱਕੇ ਹਨ ਅਤੇ ਉਹਨਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਲੋੜ ਹੈ।

ਭਾਵੇਂਕਿ ਸਿਹਤ ਅਧਿਕਾਰੀ ਸਾਰੇ ਯਾਤਰੀਆਂ ਨਾਲ ਹੁਣ ਸੰਪਰਕ ਕਰਨ ਦੀ ਤਿਆਰੀ ਕਰ ਰਹੇ ਹਨ। ਬ੍ਰਿਟਿਸ਼ ਅਧਿਕਾਰੀਆਂ ਦੇ ਮੁਤਾਬਕ ਖਾਸ ਕਰ ਕੇ 20 ਤੋਂ 30 ਸਾਲ ਦੇ ਲੋਕਾਂ ਦੇ ਗਰੁੱਪ ਨੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕੀਤਾ ਸੀ, ਜਿਸ ਕਾਰਨ ਦੂਜੇ ਸਮੂਹ ਦੇ ਲੋਕ ਵੀ ਸੰਕ੍ਰਮਿਤ ਹੋ ਗਏ।

Previous articleAustralia’s carbon emissions fall to 22-year low
Next articleਪੰਜਾਬ ਅਚੀਵਮੈਂਟ ਸਰਵੇ 2020