- ਸਰਕਾਰ ਜਨਤਕ ਸੈਕਟਰ ਨੂੰ ਖਤਮ ਕਰਨ ਦੀਆਂ ਨੀਤੀਆ ਬੰਦ ਕਰਨ ਨਹੀਂ ਤਾਂ ਮੁਲਾਜਮ ਅਤੇ ਆਮ ਲੋਕ ਅੰਦੋਲਨ ਕਰਨ ਲਈ ਮਜਬੂਰ ਹੋਣਗੇ-ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਕ ਵਰਗ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਇੱਕ ਅਹਿਮ ਮੀਟਿੰਗ ਜੂਮ ਐਪ ਰਾਹੀ ਹੋਈ। ਇਸ ਮੀਟਿੰਗ ਵਿੱਚ ਉਪ ਸਕੱਤਰ ਜਨਰਲ ਪੰਜਾਬ ਸੁਖਦਿਆਲ ਸਿੰਘ ਝੰਡ, ਪ੍ਰਿੰਸੀਪਲ ਰਕੇਸ਼ ਭਾਸਕਰ ਸੀ.ਮੀਤ ਪ੍ਰਧਾਨ ਪੰਜਾਬ ਸ਼੍ਰੀ ਰਵਿੰਦਰ ਗਿੱਲ ਮੋਹਾਲੀ ਪਧਾਨ, ਸ: ਗੁਰਜੀਤ ਸਿੰਘ ਲਾਲਿਆਂਵਾਲੀ ਪ੍ਰਧਾਨ ਮਾਨਸਾ, ਸ: ਅਜੀਤ ਸਿੰਘ ਝੰਡੂਕੇ ਪ੍ਰਧਾਨ ਬਠਿੰਡਾ, ਸ਼੍ਰੀ ਮੁਕੇਸ਼ ਕੁਮਾਰ ਪ੍ਰਧਾਨ ਰੋਪੜ, ਸ਼੍ਰੀ ਉਕਾਰ ਸਿੰਘ ਸੂਸ ਪ੍ਰਧਾਨ ਹੁਸ਼ਿਆਰਪੁਰ, ਸ: ਮਨਜਿੰਦਰ ਸਿੰਘ ਧੰਜੂ ਤੇ ਬਾਕੀ ਆਗੂਆਂ ਦਰਮਿਆਨ ਹੋਈ।
ਜਿਸ ਵਿੱਚ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੇ ਕੋਵਿਡ 19 ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆ ਜੋ ਆਰਥਿਕ ਨੀਤੀ ਦੇ ਹਾਲਾਤ ਪੈਦਾ ਹੋਏ ਹਨ, ਦੀਆ ਸਿਫਾਰਿਸ਼ਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਦਲ ਦੇ ਆਗੂਆ ਨੇ ਕਿਹਾ ਹੈ ਕਿ ਸ਼੍ਰੀ ਆਹਲੂਵਾਲੀਆ ਜੇਕਰ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਨੂੰ ਅਮਲੀ ਰੂਪ ਵਿੱਚ ਸੁਧਾਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਇੱਕ ਐਮ.ਪੀ , ਐਮ.ਐਲ.ਏ ਜਾਂ ਰਾਜਸਭਾ ਮੈਂਬਰ ਦੀ ਇੱਕ ਹੀ ਪੈਨਸ਼ਨ ਦੀ ਸਿਫਾਰਿਸ਼ ਕਰਨ ਨਾ ਕਿ ਇੱਕ ਇੱਕ ਮੈਂਬਰ ਦਾ ਚਾਰ ਚਾਰ ਜਾਂ ਪੰਜ ਪੰਜ ਪੈਨਸ਼ਨਾਂ ਲੈਣਾ ਵਾਜਿਬ ਹੈ ਜਾਂ ਉਹ ਖਜਾਨੇ ਉੱਪਰ ਬੋਝ ਨਹੀਂ ਹਨ।