(ਸਮਾਜ ਵੀਕਲੀ)
ਸਭ ਥਾਂਈ ਘੁੱਪ ਹਨੇਰਾ ਹੈ,
ਕੋਈ ਚਾਨਣ ਆਣ ਮਿਲਾਵੇ,
ਰਸਤਾ ਮਿਲਣਾ ਮੁਸ਼ਕਿਲ ਹੈ,
ਸਾਨੂੰ ਡੰਡੀ ਵੀ ਨਾ ਥਿਆਵੇ,
ਮੈਂ ਤੁਰਦੀ ਤੱਤੇ ਰੇਤਿਆ ਤੇ,
ਹਰੇ ਮੈਦਾਨ ਪਿੱਛੇ ਰਹਿ ਗਏ ਆ,
ਮੇਰੇ ਸੋਹਣੇ ਨਾਜੁਕ ਪੈਰਾਂ ਤੇ,
ਸੱਚੀ ਹੁਣ ਛਾਲੇ ਪੈ ਗਏ ਆ,
ਮੇਰੀ ਚਿਰਾਂ ਤੋਂ ਸੁੱਤੀ ਆਤਮਾ ਨੂੰ,
ਕੋਈ ਅੱਖਰਾਂ ਦਾ ਹਲੂਣਾ ਦੇ ਜਗਾਵੇ,
ਸਭ ਥਾਂਈ ਘੁੱਪ ਹਨੇਰਾ ਹੈ,
ਕੋਈ ਚਾਨਣ ਆਣ ਮਿਲਾਵੇ।
ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ
ਕੋਈ ਮੈਨੂੰ ਵੀ ਆਣ ਸਿਖਾਵੇ,
ਇਹ ਤੌਰ ਤਰੀਕਾ ਦੁਨੀਆ ਦਾ
ਪਤਾ ਨਹੀਂ ਮੈਨੂੰ ਕਿਉਂ ਨਾ ਭਾਵੇ,
ਕੋਈ ਕਰੋ ਦੁਆ ਤੁਸੀਂ ਐਸੀ,
ਕਿ ਮੈਨੂੰ ਹੁਣ ਜੀਣਾ ਆ ਜਾਵੇ,
ਜੋ ਬਦਲ ਨਾ ਸਕਦੀ ਦੇਖ ਕੇ ਮੈਂ,
ਫਿਰ ਹੌੰਕਾ ਜਿਹਾ ਵੀ ਲੈ ਕੇ ਮੈਨੂੰ,
ਸਬਰ ਘੁੱਟ ਦਾ ਪੀਣਾ ਆ ਜਾਵੇ,
ਸਭ ਥਾਂਈ ਘੁੱਪ ਹਨੇਰਾ ਹੈ,
ਕੋਈ ਚਾਨਣ ਆਣ ਮਿਲਾਵੇ।
ਕਰਮਜੀਤ ਕੌਰ ਸਮਾਓ
ਜਿਲ੍ਹਾ ਮਾਨਸਾ
7888900620