(ਸਮਾਜ ਵੀਕਲੀ)
ਨਿੱਤ ਆਜ਼ਾਦ ਹੋਣ ਲਈ ਕੂਕਦੇ ਹਾਂ
ਹਰ ਰੋਜ਼ ਹੀ ਪੁਤਲੇ ਫੂਕਦੇ ਹਾਂ
ਇੱਥੇ ਤਾਂ ਜਨਤਾ ਅੱਕੀ ਜੀ
ਭਾਰਤ ਦੀ ਸੁਣੋ ਤਰੱਕੀ ਜੀ
ਹਰ ਕੰਮ ‘ਚ ਮਾਫੀਆ ਚੱਲਦਾ ਏ
ਸਾਰਾ ਸਿਸਟਮ ਤਕੜੇ ਵੱਲ ਦਾ ਏ
ਸ਼ਾਹਾਂ ਦੀ ਕਿਸਮਤ ਲੱਕੀ ਜੀ
ਭਾਰਤ ਦੀ ਸੁਣੋ ….
ਇੱਥੇ ਲੈਂਦਾ ਨਾ ਕੋਈ ਸਾਰਾਂ ਏ
ਮਾੜੇ ਨੂੰ ਪੈਂਦੀਆਂ ਮਾਰਾਂ ਏ
ਗਰੀਬਾਂ ਦੀ ਧੱਕ-ਮਤੱਕੀ ਜੀ
ਭਾਰਤ ਦੀ ਸੁਣੋ……
ਨਸ਼ਾ ਵੇਚ ਕੇ ਘਰ ਸਵਾਰਦੇ ਨੇ
ਪੁੱਤ ,ਭਾਈ ਕਈਆਂ ਦੇ ਮਾਰ ਦੇ ਨੇ
ਦੁੱਖੀਆਂ ਦੀ ਖ਼ਲਕਤ ਤੱਕੀ ਜੀ
ਭਾਰਤ ਦੀ ਸੁਣੋ…….
ਹਰ ਲੀਡਰ ਮਤਲਬ ਕੱਢਦਾ ਏ
ਤੇ ਜੜ੍ਹਾਂ ਮੁਲਕ ਦੀਆਂ ਵੱਢਦਾ ਏ
ਭਰੀ ਬੇਈਮਾਨੀ ਨੱਕੋ-ਨੱਕੀ ਜੀ
ਭਾਰਤ ਦੀ ਸੁਣੋ …….
ਕਈ ਡਿਗਰੀਆਂ ਲੈ ਬੇਰੁਜ਼ਗਾਰ ਹੋਏ
ਹਰ ਪਾਸੇ ਤੋਂ ਬੜੇ ਲਾਚਾਰ ਹੋਏ
ਨਾ ਮਿਲੇ ਨੌਕਰੀ ਪੱਕੀ ਜੀ
ਭਾਰਤ ਦੀ ਸੁਣੋ……
ਇੱਥੇ ਧਰਮਾਂ ਦਾ ਰੌਲਾ ਪਾਉਂਦੇ ਨੇ
ਤੇ ਰੱਬ ਨੂੰ ਢਾਲ ਬਣਾਉਂਦੇ ਨੇ
ਗੱਲ ਕਰਦੇ ਨਾ ਕੋਈ ਹੱਕੀ ਜੀ
ਭਾਰਤ ਦੀ ਸੁਣੋ ……
ਲੀਡਰਾਂ ਦੇਸ਼ ਨੀਲਾਮ ਏ ਕਰ ਦਿੱਤਾ
ਵਿੱਚੇ ਸਾਨੂੰ ਗਹਿਣੇ ਧਰ ਦਿੱਤਾ
ਲੋਕ ਪੀਸੇ ਜੁਲਮ ਦੀ ਚੱਕੀ ਜੀ
ਭਾਰਤ ਦੀ ਸੁਣੋ …..
ਕੀ -ਕੀ ਮਸਲਾ ਬੋਲ ਦੱਸਾਂ
ਹੋਰ ਕੀ-ਕੀ ਰਾਜ ਮੈਂ ਖੋਲ ਦੱਸਾਂ
ਸੱਚ ਕਹਿਣ ਵਾਲਾ ਤਾਂ ਸ਼ੱਕੀ ਜੀ
ਭਾਰਤ ਦੀ ਸੁਣੋ …….
ਸੱਚ ਨੂੰ ਇੱਥੇ ਮਾਰ ਦਿੰਦੇ
ਹੈ ਝੂਠ ਤਾਂਈ ਸਤਿਕਾਰ ਦਿੰਦੇ
‘ਮੇਹਨਤੀ’ ਝੂਠ ਦਾ ਪਰਦਾ ਚੱਕੀਂ ਜੀ
ਭਾਰਤ ਦੀ ਸੁਣੋ ਤਰੱਕੀ ਜੀ
ਮਹਿੰਦਰ ਸਿੰਘ ਮੇਹਨਤੀ
ਮੋ:73550-18629