ਜ਼ਹਿਰ

(ਸਮਾਜ ਵੀਕਲੀ)

ਪੈਂਤੀ ਸਾਲ ਪਹਿਲਾਂ
ਤੂੰ ਮੇਰੇ ਨਾਲੋਂ ਸਭ ਰਿਸ਼ਤੇ
ਇਹ ਕਹਿ ਕੇ ਤੋੜ ਦਿੱਤੇ ਸਨ।

ਕਿ ਮੈਂ ਇਕ ਕਵੀ ਹਾਂ
ਤੇ ਮੈਂ ਤੈਨੂੰ ਜੀਵਨ ਵਿੱਚ
ਖੁਸ਼ੀਆਂ ਨਹੀਂ ਦੇ ਸਕਦਾ।

ਸੱਚ ਜਾਣੀ ਉਸ ਵੇਲੇ
ਮੇਰੀ ਜ਼ਿੰਦਗੀ ਵਿੱਚ
ਹਨੇਰਾ ਛਾ ਗਿਆ ਸੀ।

ਮੈਂ ਇਕ ਸਾਲ
ਇਸ ਹਨੇਰੇ ਵਿੱਚ
ਟੱਕਰਾਂ ਮਾਰਦਾ ਰਿਹਾ।

ਪਰ ਮੈਂ ਸਬਰ ਰੱਖਿਆ
ਤੇ ਫਿਰ ਮੈਨੂੰ ਇਕ ਉੱਚੀ,ਲੰਮੀ
ਤੇ ਸੂਝਵਾਨ ਮੁਟਿਆਰ ਦਾ
ਸਾਥ ਮਿਲ ਗਿਆ।

ਜਿਸ ਨੇ ਮੈਨੂੰ ਸੰਭਾਲਿਆ
ਤੇ ਹੌਸਲਾ ਦਿੱਤਾ।

ਉਹ ਜ਼ਿੰਦਗੀ ਦੇ ਸਫਰ ਵਿੱਚ
ਮੇਰੇ ਮੋਢੇ ਨਾਲ ਮੋਢਾ
ਜੋੜ ਕੇ ਤੁਰ ਪਈ
ਤੇ ਹੁਣ ਵੀ ਤੁਰ ਰਹੀ ਹੈ।

ਤੇਰਾ ਤੋੜ ਵਿਛੋੜੇ ਦਾ
ਮੈਨੂੰ ਦਿੱਤਾ ਜ਼ਹਿਰ
ਮੇਰਾ ਜੀਵਨ ਰੱਖਿਅਕ ਬਣ ਗਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articlePilot camp MLA wants Centre to be party in petition against Speaker
Next articleSC notice to Madhya Pradesh CM on plea challenging cabinet size