ਚੰਡੀਗੜ੍ਹ (ਸਮਾਜਵੀਕਲੀ) – ਵਾਟਰ ਰਿਸੋਰਸਿਜ਼ ਮਹਿਕਮੇ ਦੇ ਪੁਨਰ-ਗਠਨ ਦੇ ਹੋਏ ਵਿਰੋਧ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਨੇ ਬਾਕੀ ਸਾਰੇ ਵਿਭਾਗਾਂ ਦੇ ਪੁਨਰਗਠਨ ( ਰੀਸਟ੍ਰਿਕਚਰਿੰਗ ) ਲਈ ਜ਼ੋਰ-ਸ਼ੋਰ ਨਾਲ ਕਰਵਾਈ ਸ਼ੁਰੂ ਕਰ ਦਿੱਤੀ ਹੈ . ਇੱਥੋਂ ਤੱਕ ਕਿ ਖ਼ਜ਼ਾਨਾ ਮਹਿਕਮੇ ਵੱਲੋਂ ਹਰ ਮਹਿਕਮੇ ਦੇ ਪੁਨਰ ਗਠਨ ਲਈ ਡੈਡ ਲਾਈਨ ਵੀ ਤਹਿ ਕਰ ਦਿੱਤੀ ਹੈ .
ਜੁਲਾਈ ਤੋਂ ਸਤੰਬਰ 2020 ਤੱਕ ਦਿੱਤੀਆਂ ਤਾਰੀਖ਼ਾਂ ਦੇ ਕੇ ਸਾਰੇ ਮਹਿਕਮਿਆਂ ਦੇ ਮੁਖੀਆਂ ਨੂੰ ਰੀਸਟ੍ਰਿਕਚਰਿੰਗ ਦੀ ਪਲਾਨ ਅਤੇ ਵੇਰਵੇ ਸਬਮਿਟ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਡੈਡ ਲਾਈਨ ਤੇ ਕਾਇਮ ਰਹਿਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ .
ਚੇਤੇ ਰਹੇ ਕਿ ਕਰਮਚਾਰੀਆਂ ਨੂੰ ਖ਼ਦਸ਼ਾ ਹੈ ਕਿ ਵਾਟਰ ਰੀਸੋਰਸ ਮਹਿਕਮੇ ਵਾਂਗ ਰੀਸਟ੍ਰਿਕਚਰਿੰਗ ਤੋਂ ਬਾਅਦ ਬਾਕੀ ਮਹਿਕਮਿਆਂ ‘ਚ ਵੀ ਵੱਖ ਵੱਖ ਪੋਸਟਾਂ ਦੀ ਕਟੌਤੀ ਹੋ ਸਕਦੀ ਹੈ .