- ਫਾਰਮ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਦੀ ਮਦਦ ਰਾਹੀਂ ਆਰਗੈਨਿਕ ਖੇਤੀ ਉਪਜ ਵੇਚਾਂਗੇ -ਗੁਰਵਿੰਦਰ ਸਿੰਘ ਖ਼ਾਲਸਾ
ਕਪੂਰਥਲਾ;17 ਜੁਲਾਈ(ਕੌੜਾ) (ਸਮਾਜਵੀਕਲੀ) : ਸੰਯੁਕਤ ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਖਾਲਸਾ ਵੱਲੋਂ ਅੱਜ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਖਾਸ ਮੁਲਾਕਾਤ ਕੀਤੀ ਉਨ੍ਹਾਂ ਦੱਸਿਆ ਕਿ ਉਹ ਪਹਿਲੀ ਵਾਰ ਸੁਲਤਾਨਪੁਰ ਲੋਧੀ ਆ ਰਹੇ ਹਨ ਅਤੇ ਪਰ ਉਨ੍ਹਾਂ ਨੇ ਇੱਥੋਂ ਦੇ ਕਿਸਾਨਾਂ ਦੀ ਮਿਹਨਤ ਬਾਰੇ ਕਾਫ਼ੀ ਸੁਣਿਆ ਹੋਇਆ ਹੈ ।ਉਨ੍ਹਾਂ ਸੰਤ ਸੀਚੇਵਾਲ ਨਾਲ ਵਾਤਾਵਰਨ ਕਿਸਾਨੀ ਅਤੇ ਪਾਣੀਆਂ ਉੱਪਰ ਲੰਬੀ ਵਿਚਾਰ ਚਰਚਾ ਕੀਤੀ ।
ਇਸ ਤੋਂ ਬਾਅਦ ਉਨ੍ਹਾਂ ਸੰਤ ਸੀਚੇਵਾਲ ਜੀ ਦੀ ਨਰਸਰੀ ਅਤੇ ਪਾਣੀ ਨੂੰ ਸਾਫ਼ ਕਰਨ ਵਾਲੇ ਸੀਚੇਵਾਲ ਮਾਡਲ ਦਾ ਦੌਰਾ ਕੀਤਾ ।ਇਸ ਤੋਂ ਬਾਅਦ ਉਨ੍ਹਾਂ ਸੁਲਤਾਨਪੁਰ ਲੋਧੀ ਦੇ ਇਕੱਤੀ ਏਕੜ ਵਿੱਚ ਸਿੱਧੀ ਬਿਜਾਈ ਕਰਨ ਵਾਲੀ ਕਿਸਾਨ ਬੀਬੀ ਗੁਰਵਿੰਦਰ ਕੌਰ ਵਾਸੀ ਕੁੱਲੀਆਂ ਦੇ ਖੇਤਾਂ ਦਾ ਦੌਰਾ ਕੀਤਾ ।ਇਸ ਤੋਂ ਬਾਅਦ ਸਵਾਲ ਪਿੰਡ ਦੇ ਸਟੇਟ ਐਵਾਰਡੀ ਕਿਸਾਨ ਬਲਕਾਰ ਸਿੰਘ ਜਿਨ੍ਹਾਂ ਲਾਕਡਾਊਨ ਦੇ ਬਾਵਜੂਦ ਵੀ ਸਬਜ਼ੀਆਂ ਦੀ ਫ਼ਸਲ ਤੋਂ ਚੰਗੀ ਕਮਾਈ ਕਰਨ ਵਾਲੇ ਸੁਆਲ ਪਿੰਡ ਦੇ ਸਟੇਟ ਐਵਾਰਡੀ ਕਿਸਾਨ ਬਲਕਾਰ ਸਿੰਘ ਦੇ ਫਾਰਮ ਦਾ ਦੌਰਾ ਕੀਤਾ।
ਉਨ੍ਹਾਂ ਆਖਿਆ ਕਿ ਇੱਥੋਂ ਦੇ ਕਿਸਾਨ ਵਾਕਿਆ ਹੀ ਬਹੁਤ ਉੱਦਮੀ ਮਿਹਨਤੀ ਅਤੇ ਅਗਾਂਹਵਧੂ ਹਨ ।ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ ਜਸਪਾਲ ਸਿੰਘ ਧੰਜੂ ਨਾਨਕ ਹੱਟ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਪਲੇਟਫਾਰਮ ਦਿੱਤੇ ਜਾਣ ਦੀ ਸੰਭਾਵਨਾ ਬਾਰੇ ਚਰਚਾ ਕੀਤੀ ।ਇਸ ਮੌਕੇ ਗੁਰਦੀਪ ਸਿੰਘ ਖੇਤੀਬਾੜੀ ਅਫ਼ਸਰ ਕਪੂਰਥਲਾ ,ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫ਼ਸਰ ਬਲਵਿੰਦਰ ਸਿੰਘ ਧਾਲੀਵਾਲ ਸੁੱਚਾ ਸਿੰਘ ਮਿਰਜਾਪੁਰ ਅਮਰੀਕ ਸਿੰਘ ਹਰਨਾਮਪੁਰ ਆਦਿ ਹਾਜ਼ਰ ਸਨ