ਕਰੋਨਾ ਮਹਾਂਮਾਰੀ ਖਿਲਾਫ ਹਰ ਹਾਲ ਜੰਗ ਜਾਰੀ ਰਹੇਗੀ –ਅਟਵਾਲ
ਕਪੂਰਥਲਾ 15 ਜੁਲਾਈ (ਕੌੜਾ) (ਸਮਾਜਵੀਕਲੀ) – ਪੰਜਾਬ ਸਰਕਾਰ ਵਲੋਂ ਕੋਵਿਡ-19 ਤੋਂ ਬਚਾਅ ਸ਼ੁਰੂ ਕੀਤੇ ਗਏ’ਮਿਸ਼ਨ ਫਤਿਹ’ ਤਹਿਤ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਟੀਮ ਵਲੋਂ ਸੰਸਥਾ ਦੇ ਮੁੱਖ ਦਫਤਰ ਰੇਲ ਕੋਚ ਫੈਕਟਰੀ ਵਿਖੇ ਇੱਕ ਜਾਗਰੂਕਤਾ ਕੈਂਪ ਵੱਧ ਰਹੇ ਕਰੋਨਾਂ ਦੇ ਕੇਸਾਂ ਦੇ ਮੱਦੇਨਜ਼ਰ ਲਗਾਇਆ ਗਿਆ।ਇਸ ਕੈਂਪ ਦੌਰਾਨ ਆਮ ਲੋਕਾਂ ਸੁਚੇਤ ਰਹਿ ਕੇ ਕਰੋਨਾ ਮਹਾਂਮਾਰੀ ਨਾਲ ਨਿਪਟਣ ਦੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ‘ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲਨੇ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੀਤਾ ਜਾ ਰਹੇ ਉਪਰਾਲਿਆਂ ਮੁਤਾਬਿਕ ਕਰੋਨਾ ਦੇ ਕੇਸ ਘੱਟਣੇ ਚਾਹੀਦੇ ਸਨ।ਪਰ ਇਸ ਸਥਿਤੀ ਵਿੱਚ ਕੇਸਾਂ ਦਾ ਵੱਧਣਾ ਗਹਿਰੇ ਸੰਕਟ ਵੱਲ ਇਸ਼ਾਰਾ ਕਰ ਰਿਹਾ ਹੈ।ਅਜਿਹੇ ਹਾਲਾਤਾਂ ਵਿੱਚ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਬਸ ਬਿਨਾਂ ਕੰਮ ਤੋਂ ਘਰੋਂ ਨਾ ਨਿਕਲਿਆ ਜਾਵੇ,ਜੇਕਰ ਘਰੋਂ ਬਾਹਰ ਨਿਕਲੀਏ ਤਾਂ ਮਾਸਕ ਪਾ ਕੇ,ਬਾਹਰ ਨਿਕਲ ਕੇ ਇੱਕ ਦੂਜੇ ਤੋਂ ਦੂਰੀ ਬਣਾਈ ਜਾਵੇ।
ਲਗਾਤਾਰ ਹੱਥ ਥੋਤੇ ਜਾਣ, ਅਤੇ ਖਾਣ-ਪੀਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਸੀਂ ਯਕੀਨਨ ਕਰੋਨਾ ਤੋਂ ਜੰਗ ਜਿੱਤ ਜਾਵਾਂਗੇ।ਉਨਾਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪਾਂ ਦਾ ਲਗਾਤਾਰ ਅਯੋਜਨ ਕੀਤਾ ਜਾਵੇਗਾ ਅਤੇ ਮਿਸ਼ਨ ਫਤਿਹ ਦੇ ਕਰੋਨਾ ਮਹਾਂਮਾਰੀ ਖਿਲਾਫ ਹਰ ਹਾਲ ਜੰਗ ਜਾਰੀ ਰਹੇਗੀ । ਕੈਂਪ ਦੌਰਾਨ ਕਰੋਨਾ ਕਹਿਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਯੋਧਿਆਂ ਦਾ ਬੈਚ ਲਗਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ‘ਤੇ ਬਲਦੇਵ ਰਾਜ ਅਟਵਾਲ,ਮਨੀਸ਼ ਕੁਮਾਰ,ਪਰਮਜੀਤ ਸਿੰਘ,ਤਰਸੇਮ ਸਿੰਘ,ਧਰਮਪਾਲ,ਅਸ਼ੋਕ ਕੁਮਾਰ ਭੱਟੀ,ਵਿਲੀਅਮ ਮਸੀਹ,ਗੁਰਜੰਟ ਸਿੰਘ, ਸੰਦੀਪ ਬਾਂਸਲ, ਸੁਸ਼ੀਲ ਕੁਮਾਰ,ਨਰਗਸ,ਬਲਵਿੰਦਰ ਕੌਰ,ਰਿਤਿਕਾ ਅਟਵਾਲ, ਅਨੁਪਮ ਅਤੇ ਜੀਣਾ ਆਦਿ ਹਾਜ਼ਰ ਸਨਫੋਟੋ ਕੈਪਸ਼ਨ: ‘ਮਿਸ਼ਨ ਫਤਿਹ’ ਤਹਿਤ ਜੋਗਾ ਸਿੰਘ ਅਟਵਾਲ ਪ੍ਰਧਾਨ ਬੈਪਟਿਸਟ ਚੈਰੀਟੇਬਲ ਸੁਸਾਇਟੀ ਜਾਗਰੂਕਤਾ ਕੈਂਪ ਦੌਰਾਨ ਆਮ ਲੋਕਾਂ ਸੁਚੇਤ ਕਰਦੇ ਹੋਏ।