ਵਿਦਿਆਰਥੀਆਂ ਤੇ ਕਿਰਤੀਆਂ ਦੇ ਹੱਕਾਂ ਲਈ ਜੂਝਣ ਵਾਲੇ ਕਾਮਰੇਡ ਹਰਪਾਲ ਦਾ ਦੇਹਾਂਤ

ਐਸ.ਏ.ਐਸ.ਨਗਰ (ਮੁਹਾਲੀ) (ਸਮਾਜਵੀਕਲੀ) :  ਵਿਦਿਆਰਥੀਆਂ ਅਤੇ ਸਨਅਤੀ ਕਾਮਿਆਂ ਲਈ ਸੰਘਰਸ਼ ਕਰਨ ਵਾਲੇ ਕਾਮਰੇਡ ਹਰਪਾਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਆਪਣੇ ਫ਼ੇਜ਼ ਦਸ ਵਿਚਲੇ ਘਰ ’ਚ ਅੰਤਿਮ ਸਾਹ ਲਏ।

ਪਿਛਲੇ 30 ਸਾਲਾਂ ਤੋਂ ਉਹ ਵੀਲ੍ਹ ਚੇਅਰ ਉੱਤੇ ਸਨ ਪਰ ਇਸਦੇ ਬਾਵਜੂਦ ਆਖਰੀ ਵੇਲੇ ਤੱਕ ਸਨਅਤੀ ਕਾਮਿਆਂ ਅਤੇ ਮੁਲਾਜ਼ਮ ਜਥੇਬੰਦੀਆਂ ਦਾ ਪ੍ਰੇਰਣਾ ਸਰੋਤ ਬਣੇ ਰਹੇ। 1948 ਵਿਚ ਲੁਧਿਆਣਾ ਜ਼ਿਲ੍ਹੇ ਦੇ ਮੰਜਾਲੀ ਕਲਾਂ ਪਿੰਡ ’ਚ ਜਨਮੇ ਕਾਮਰੇਡ ਹਰਪਾਲ ਸਿੰਘ ਨੂੰ 16 ਜੂਨ 1990 ਨੂੰ ਮੁਹਾਲੀ ਦੇ ਫ਼ੇਜ਼ ਇਕ ’ਚ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ

Previous articleਮਿੱਟੀ ਹੇਠ ਦਬਣ ਕਾਰਨ ਦੋ ਮਜ਼ਦੂਰਾਂ ਦੀ ਮੌਤ
Next articleਸੀਨੀਅਰ ਡਿਪਟੀ ਮੇਅਰ ਸਣੇ 22 ਦੀ ਕਰੋਨਾ ਰਿਪੋਰਟ ਪਾਜ਼ੇਟਿਵ