ਰਾਜਸਥਾਨ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਨੂੰ ਬਿਆਨ ਦਰਜ ਕਰਾਊਣ ਲਈ ਨੋਟਿਸ

ਜੈਪੁਰ, (ਸਮਾਜਵੀਕਲੀ) :  ਰਾਜਸਥਾਨ ਪੁਲੀਸ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਕਾਂਗਰਸ ਸਰਕਾਰ ਡੇਗਣ ਦੀਆਂ ਕਥਿਤ ਕੋਸ਼ਿਸ਼ਾਂ ਸਬੰਧੀ ਆਪਣੇ ਬਿਆਨ ਦਰਜ ਕਰਾਉਣ ਲਈ ਆਖਿਆ ਹੈ।

ਸੂਤਰਾਂ ਅਨੁਸਾਰ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ (ਐੱਸਓਜੀ) ਨੇ ਸਰਕਾਰ ਦੇ ਚੀਫ ਵਿੱਪ ਮਹੇਸ਼ ਜੋਸ਼ੀ ਨੂੰ ਵੀ ਨੋਟਿਸ ਭੇਜ ਕੇ ਬਿਆਨ ਦਰਜ ਕਰਾਉਣ ਲਈ ਆਖਿਆ ਹੈ। ਐੱਸਓਜੀ ਵਲੋਂ ਸ਼ੁੱਕਰਵਾਰ ਨੂੰ ਦੋ ਜਣਿਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ।

ਇਨ੍ਹਾਂ ਦੋ ਜਣਿਆਂ ਨੂੰ ਅਸ਼ੋਕ ਗਹਿਲੋਤ ਦੀ ਸਰਕਾਰ ਡੇਗਣ ਲਈ ਕਾਂਗਰਸ ਦੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਇਸੇ ਦੌਰਾਨ ਐੱਸਓਜੀ ਵਲੋਂ ਹਿਰਾਸਤ ਵਿੱਚ ਲਏ ਦੋ ਵਿਅਕਤੀਆਂ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਓਜੀ ਦੇ ਇੱਕ ਅਧਿਕਾਰੀ ਨੇ ਦੱਸਿਅਾ, ‘‘ਇੱਕ ਵਿਅਕਤੀ ਨੂੰ ਉਦੇੈਪੁਰ ਅਤੇ ਦੂਜੇ ਨੂੰ ਅਜਮੇਰ ਜ਼ਿਲ੍ਹੇ ਵਿਚੋਂ ਬੀਤੀ ਦੇਰ ਰਾਤ ਹਿਰਾਸਤ ਵਿੱਚ ਲਿਆ ਗਿਆ। ਦੋਵਾਂ ਨੂੰ ਪੁੱਛ-ਪੜਤਾਲ ਲਈ ਜੈਪੁਰ ਲਿਆਂਦਾ ਗਿਆ ਹੈ।’’

Previous articleਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ’ਤੇ ਨਿਸ਼ਾਨਾ ਸੇਧਿਆ
Next articleਚੀਨ ਨਾਲ ਤਣਾਅ ਵਧਣ ’ਤੇ ਟਰੰਪ ਵੱਲੋਂ ਭਾਰਤ ਦੇ ਸਮਰਥਨ ਦੀ ਗਰੰਟੀ ਨਹੀਂ: ਬੋਲਟਨ