ਨਵੀਂ ਦਿੱਲੀ (ਸਮਾਜਵੀਕਲੀ) :
ਸਿਵਲ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਦੋਵਾਂ ਦੇਸ਼ਾਂ ਵਿਚਾਲੇ 12 ਤੋਂ 26 ਜੁਲਾਈ ਤੱਕ ਚੱਲਣ ਵਾਲੀਆਂ ਉਨ੍ਹਾਂ ਦੀਆਂ ਚਾਰਟਰਡ ਉਡਾਣਾਂ ਨੂੰ ਦੋਵੇਂ ਪਾਸਿਓਂ ਮੁਸਾਫਰ ਲਿਜਾਣ ਦੀ ਇਜਾਜ਼ਤ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਏਅਰ ਇੰਡੀਆ ਐਕਸਪ੍ਰੈੱਸ ਦੇ ਸੀਈਓ ਸ਼ਿਆਮ ਸੁੰਦਰ ਨੇ ਟਵੀਟ ਕੀਤਾ, ‘ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਏਅਰ ਇੰਡੀਆ ਐੱਕਸਪ੍ਰੈੱਸ ਨੇ 12 ਤੋਂ 26 ਜੁਲਾਈ ਵਿਚਾਲੇ ਭਾਰਤ ਤੋਂ ਯੂਏਈ ਲਈ ਉਡਾਣਾਂ ਦੀ ਟਿਕਟ ਯੂਏਈ ਰੈਜ਼ੀਡੈਂਟ ਪਰਮਿਟ ਵਾਲੇ ਭਾਰਤੀਆਂ ਲਈ ਬੁਕਿੰਗ ਵਾਸਤੇ ਖੋਲ੍ਹ ਦਿੱਤੀਆਂ ਹਨ।’