ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਗਲਵਾਨ ਘਾਟੀ ਦੀ ਘਟਨਾ ਨੂੰ ਸਿਰਫ਼ ਗਸ਼ਤ ਦੌਰਾਨ ਹੋਈ ਝੜਪ ਦਸ ਕੇ ਰੱਦ ਨਹੀਂ ਕਰਨਾ ਚਾਹੀਦਾ ਬਲਕਿ ਭਾਰਤੀ ਇਲਾਕੇ ’ਤੇ ਕਬਜ਼ਾ ਕਰ ਰਹੇ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ’ਚ ਹੋਈ ਹਿੰਸਾ ਇਸ ਗੱਲ ਦਾ ਸਬੂਤ ਹੈ ਕਿ ਚੀਨ ਕੋਈ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਕਿਹਾ, ‘ਭਾਰਤ ਆਪਣੀ ਜ਼ਮੀਨ ਦਾ ਇੱਕ ਇੰਚ ਹਿੱਸਾ ਵੀ ਗੁਆ ਨਹੀਂ ਸਕਦਾ ਕਿਉਂਕਿ ਇਹ ਬਹੁਤ ਹੀ ਅਹਿਮ ਰਣਨੀਤਕ ਥਾਂ ਹੈ। ਅਸੀਂ ਆਪਣੇ ਸਮਿਆਂ ’ਚ ਭਾਰਤ ਤੇ ਚੀਨ ਨਾਲ ਲਈ ਟਕਰਾਅ ਦੇਖੇ ਹਨ ਅਤੇ ਇਹ ਲਾਜ਼ਮੀ ਤੌਰ ’ਤੇ ਕੋਈ ਗਸ਼ਤ ਦੌਰਾਨ ਹੋਈ ਝੜਪ ਨਹੀਂ ਸੀ।’
HOME ਗਲਵਾਨ ਹਿੰਸਾ ਸਿਰਫ਼ ਗਸ਼ਤ ਦੌਰਾਨ ਹੋਈ ਝੜਪ ਨਹੀਂ: ਕੈਪਟਨ