ਸਿਰਸਾ (ਸਮਾਜਵੀਕਲੀ) : ਹਰਿਆਣਾ ਸਰਕਾਰ ਨੇ ਕਰੋਨਾ ਟੈਸਟ ਲਈ ਨਿੱਜੀ ਲੈਬਾਂ ਦੇ ਰੇਟ ਤੈਅ ਕਰ ਦਿੱਤੇ ਹਨ। ਨਿੱਜੀ ਲੈਬ ਹੁਣ 2400 ਰੁਪਏ ਵਿੱਚ ਕਰੋਨਾ ਦਾ ਟੈਸਟ ਕਰਨਗੀਆਂ। ਜਿਹੜਾ ਲੈਬ ਸੰਚਾਲਕ ਇਸ ਤੋਂ ਜ਼ਿਆਦਾ ਫੀਸ ਵਸੂਲ ਕਰੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਆਰ.ਸੀ.ਬਿਢਾਨ ਨੇ ਦੱਸਿਆ ਕਿ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟ ਲਈ 2400 ਰੁਪਏ ਤੈਅ ਕੀਤੇ ਗਏ ਹਨ। ਇਸ ਫੀਸ ਵਿੱਚ ਜੀਐੱਸਟੀ ਤੇ ਵਾਹਨ ਦਾ ਖਰਚਾ ਵੀ ਸ਼ਾਮਲ ਹੋਵੇਗਾ।