ਨਵੀਂ ਦਿੱਲੀ (ਸਮਾਜਵੀਕਲੀ) :ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ ’ਚ 20 ਜਵਾਨਾਂ ਦੀ ਸ਼ਹਾਦਤ ਦੀ ਪਿੱਠਭੂਮੀ ’ਚ ਅੱਜ ਦੋਸ਼ ਲਗਾਇਆ ਕਿ ਸਰਕਾਰ ਦੇ ਡੂੰਘੀ ਨੀਂਦੇ ਸੁੱਤੇ ਹੋਣ ਦੀ ਕੀਮਤ ਭਾਰਤੀ ਫੌਜ ਦੇ ਜਵਾਨਾਂ ਨੂੰ ਚੁਕਾਉਣੀ ਪਈ ਹੈ ਅਤੇ ਸਰਕਾਰ ਦੇ ਮੰਤਰੀ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਚਾਉਣ ਲਈ ਝੂਠ ਬੋਲ ਕੇ ਸ਼ਹੀਦਾਂ ਦੀ ਬੇਇੱਜ਼ਤੀ ਕਰ ਰਹੇ ਹਨ। ਉਨ੍ਹਾਂ ਗਲਵਾਨ ਘਾਟੀ ਦੀ ਹਿੰਸਕ ਝੜਪ ’ਚ ਜ਼ਖ਼ਮੀ ਹੋਏ ਇੱਕ ਜਵਾਨ ਦੇ ਪਿਤਾ ਦੇ ਬਿਆਨ ਵਾਲੀ ਵੀਡੀਓ ਸਾਂਝੀ ਕੀਤੀ।
HOME ਪ੍ਰਧਾਨ ਮੰਤਰੀ ਨੂੰ ਬਚਾਉਣ ਲਈ ਝੂਠ ਬੋਲ ਰਹੇ ਹਨ ਮੰਤਰੀ: ਰਾਹੁਲ