ਭਾਰਤ ਵਿਚ ਹਾਸ਼ੀਏ ਤੇ-ਇਸਾਈ

(ਸਮਾਜ ਵੀਕਲੀ)

ਪ੍ਰਾਪਤ ਕਰਵਾਈਆਂ ਵੱਡੇ ਪੱਧਰ ਤੇ ਰਿਆਇਤਾਂ,
ਐਂਗਲੋ ਇੰਡੀਅਨਾਂ ਨੂੰ ਅੰਗਰੇਜ਼ ਭਾਰਤੀ ਸਰਕਾਰ ਨੇ।
ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿਚ ਅਹਿਮ ਯੋਗਦਾਨ ਰਿਹਾ ਵਿਕਾਸ ਵਿੱਚ,
ਇਨ੍ਹਾਂ ਦਾ ਅਨੁਪਾਤ ਰਿਹਾ ਨਾ ਮਾਤਰ ਭਾਵੇਂ ਫਿਕਰ ਪਾਇਆ ਵੱਧਦੀ ਅਬਾਦੀ ਰਫ਼ਤਾਰ ਨੇ।

ਵਾਸਕੋਡੀਗਾਮਾ ਨਾਲ ਸ਼ੁਰੂ ਹੋਈ ਪੁਰਤਗੇਜ਼ੀਆਂ ਦੀ,
ਅਰਬ ਸਾਗਰ ਸਾਹਿਲ ਤੇ ਮਾਤਰ ਮਰਦਾਂ ਦੀ ਪਹੁੰਚ ਗੋਆ ਵਿਚ।
ਸਥਾਨਕ ਪ੍ਰਸ਼ਾਸਨ ਨੇਵਿਆਹ ਦੀ ਦਿਤੀ ਇਜਾਜ਼ਤ
ਪੁਰਤਗੀਜ਼ ਹਿਤਾਂ ਲਈ ਸਨ ਲਾਹੇਵੰਦ ਸਿਆਸੀ ਸਮਾਜਿਕ ਗ੍ਰੋਹਾਂ ਵਿੱਚ।

ਕੱਕੇ ਕੇਸਾਂ, ਭੂਰੀਆਂ ਅੱਖਾਂ ਤੇ ਗੋਰੀ ਚਮੜੀ ਵਾਲੀਆਂ,
ਪੁਰਤਗੀਜ਼ ਔਰਤਾਂ ਵੀ ਲੱਗੀਆਂ ਆਉਣ ਮੁਤਾਬਕ ਮੰਗ ਦੇ।
ਦੱਖਣੀ ਭਾਰਤ ਦੇ ਵਿਜੈ ਨਗਰ ਦੇ ਹਿੰਦੂ ਸਮਰਾਟਾਂ ਤੇ ਦਰਬਾਰੀਆਂ,
ਤੇ ਆਦਿਲ ਸੁਲਤਾਨਾਂ ਸ਼ਾਦੀਆਂ ਕਰਵਾਈਆਂ ਬਿਨਾਂ ਸੰਗ ਦੇ।

ਪੁਰਤਗਾਲੀ ਭੂਰੇ ਰੰਗ ਤੋਂ ਨ੍ਹੀਂ ਕਰਦੇ ਸੀ ਪਰਹੇਜ਼,
ਉਤਰੀ ਅਫਰੀਕੀ ਸਾਹਿਲ ਦੇ ਨਾਲ ਸਨ ਨਜ਼ਦੀਕੀਆਂ
ਅਜੋਕਾ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਸਪੀਕਰ ਹਨ ਗੋਆ ਦੇ ਜੰਮਪਲ,
ਉਨ੍ਹਾਂ ਦੇ ਗੰਦਮੀ ਰੰਗ ਨਾਲ ਨ੍ਹੀਂ ਹੋਈਆਂ ਕਦੀ ਵਧੀਕੀਆਂ।

ਅੰਗ੍ਰੇਜੀ ਭਾਸ਼ਾ, ਐਂਗਲੋ ਇੰਡੀਅਨ ਸਕੂਲਾਂ ਤੇ ਅਧਿਆਪਕਾਂ ਨੇ,
ਮੁਹਾਰਤ ਬਣਾਈ ਭਾਰਤੀਆਂ ਦੇ ਅੰਗਰੇਜ਼ੀ ਭਾਸ਼ਾ ਦੇ ਅਦਾਰੇ ਤੇ।
ਭਾਰਤੀਆਂ ਨੂੰ ਮਿਲੀਆਂ ਨੌਕਰੀਆਂ ਦੁਨੀਆਂ ਦੇ ਹਰ ਦੇਸ਼ ਵਿੱਚ,
ਰੇਲਵੇ ਦਾ ਵੀ ਹੋਇਆ ਵਿਕਾਸ 40 ਫੀਸਦੀ ਡਰਾਈਵਰ ਸਨ ਐਂਗਲੋ ਇੰਡੀਅਨ ਭਾਈਚਾਰੇ ਦੇ ।

ਪੜ੍ਹੀ ਲਿਖੀ ਨਵੀਂ ਪੀੜ੍ਹੀ ਇਨ੍ਹਾਂ ਦੀ ਕਰ ਰਹੀ ਪਰਵਾਸ,
ਵਧੀਆ ਰੁਜ਼ਗਾਰ ਵਾਸਤੇ ਵਿੱਚ ਦੂਸਰੇ ਦੇਸ਼ਾਂ ਦੇ।
ਫਿਰ ਤੋਂ ਹਾਸ਼ੀਏ ਤੇ ਪਹੁੰਚ ਰਹੀ ਇਨ੍ਹਾਂ ਦੀ, ਅਬਾਦੀ ਵਸ ਗਈ ਵਿੱਚ ਪ੍ਰਦੇਸਾਂ ਦੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

Previous articleਪ੍ਰਸਿੱਧ ਗਾਇਕਾ ਸਨਾ ਫਤਿਹ ਅਲੀ ਖਾਂ ਦਾ ਧਾਰਮਿਕ ਟਰੈਕ “ਵਾਹ ਓਹ ਰੱਬਾ ਮਾਂ ਗੁਜਰੀ” ਪੀ ਐੱਸ ਐੱਫ ਕੰਪਨੀ ਵੱਲੋਂ ਰਿਕਾਰਡ ਅਤੇ ਟੀ-ਸੀਰੀਜ਼ ਵੱਲੋਂ ਕੀਤਾ ਰਿਲੀਜ਼
Next articleਲਾਸਾਨੀ ਸ਼ਹਾਦਤ ਦੀ ਅਦੁੱਤੀ ਮਿਸਾਲ- ਸਾਕਾ ਸਰਹੰਦ