ਨਵੀਂ ਦਿੱਲੀ (ਸਮਾਜਵੀਕਲੀ): ਜੀਐੱਸਟੀ ਕੌਂਸਲ ਸ਼ੁੱਕਰਵਾਰ ਨੂੰ ਕੋਵਿਡ-19 ਦੇ ਟੈਕਸ ਮਾਲੀਏ ’ਤੇ ਪਏ ਅਸਰ ਬਾਰੇ ਵਿਚਾਰ ਵਟਾਂਦਰਾ ਕਰੇਗਾ। ਜੀਐੱਸਟੀ ਕੌਂਸਲ ਦੀ 40ਵੀਂ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਮੀਟਿੰਗ ਦੀ ਅਗਵਾਈ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਕਰਨਗੇ। ਮੀਟਿੰਗ ਵਿੱਚ ਸੂਬਿਆਂ ਦੇ ਵਿੱਤ ਮੰਤਰੀ ਵੀ ਹਿੱਸਾ ਲੈਣਗੇ। ਕੌਂਸਲ ਮੀਟਿੰਗ ਦੌਰਾਨ ਅਗਸਤ 2017 ਤੋਂ ਜਨਵਰੀ 2020 ਦੇ ਵਕਫ਼ੇ ਦੌਰਾਨ ਜੀਐੱਸਟੀ ਰਿਟਰਨਾਂ ਨਾ ਭਰਨ ਵਾਲਿਆਂ ’ਤੇ ਲਾਗੂ ਲੇਟ ਫੀਸ ਨੂੰ ਮੁਆਫ਼ ਕਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ।