ਨਹਿਰ ਕਿਨਾਰੇ ਬਹਿਕੇ ਲਿਖਿਆ ਗੀਤ ਪਿਆਰਾਂ ਦਾ।
ਸ਼ਬਦਾਂ ਦੇ ਵਿੱਚ ਬੰਨ੍ਹਿਆ ਹੈ ਸੰਗੀਤ ਬਹਾਰਾਂ ਦਾ।
ਨਦੀਆਂ ਨਾਲੇ, ਪੰਖ-ਪੰਖੇਰੂ, ਪਰਬਤ, ਜੰਗਲ ਜੋ
ਬੇਅੰਤ ਸੌਗਾਤਾਂ, ਦੇ ਸਕਦੇ ਨ੍ਹੀਂ ਮੁੱਲ ਦਾਤਾਰਾਂ ਦਾ।
ਇਹ ਦੌਰ ਕੈਸਾ ਹੈ ਇੱਕ ਦੂਜੇ ਨੂੰ ਭੂੰਜੇ ਸੁੱਟਣ ਦਾ
ਦਲ ਇੱਕ ਦੂਜੇ ਦੇ ਪਿੱਛੇ ਲੱਗਿਆ ਸਾਹਿਤਕਾਰਾਂ ਦਾ
ਕਾਗਜ਼ ਦੇ ਫੁੱਲਾਂ ‘ਚੋਂ ਮਹਿਕ ਨਹੀਂ ਆਉੰਦੀ ਜੀਕਣ
ਹਾਲ ਇਹੋ ਹੈ ਫੇਸਬੁੱਕ ਦੇ ਝੂਠੇ ਕਿਰਦਾਰਾਂ ਦਾ
ਚੈਨ ਗਵਾਇਆ ਦਿਲ ਦਾ ਦੁੱਖਾਂ ਨੂੰ ਚੇਤੇ ਕਰ ਕੇ
ਐਪਰ ਗ਼ਜ਼ਲਾਂ, ਨੇ ਸਾਥ ਨਿਭਾਇਆ ਗ਼ਮਖਾਰਾਂ ਦਾ
ਪਲਕਾਂ ‘ਤੇ ਚੱਕ ਬਿਠਾਇਆ ਸਭ ਦੇ ਲੱਖ ਸ਼ੁੱਕਰਾਨੇ,
‘ਪ੍ਰੀਤ’ ਹਮੇਸ਼ਾ ਫੜਕੇ ਰੱਖਣਾ ਤੂੰ ਲੜ ਸਤਿਕਾਰਾਂ ਦਾ
ਪਰਮ ‘ਪ੍ਰੀਤ’