239 ਭਾਰਤੀ ਪਹੁੰਚੇ ਇਟਲੀ ਤੋਂ ਭਾਰਤ

ਰੋਮ (ਸਮਰਾ) (ਸਮਾਜਵੀਕਲੀ): ਭਾਰਤ ਸਰਕਾਰ ਦੁਆਰਾ ਕੋਵਿਡ-19 ਦੇ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀ ਜੋ ਵੱਖ-ਵੱਖ ਦੇਸ਼ਾਂ ਤੋਂ ਭਾਰਤ ਜਾਣਾ ਚਾਹੁੰਦੇ ਸਨ, ਦੇ ਲਈ ‘ਵੰਦੇ ਮਾਤਰਮ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤਹਿਤ ਵੱਖ-ਵੱਖ ਦੇਸ਼ਾਂ ਵਿੱਚੋਂ ਵਿਸ਼ੇਸ਼ ਉਡਾਣਾਂ ਰਾਹੀਂ ਵਿਦੇਸ਼ਾਂ ਵਿੱਚੋਂ ਭਾਰਤ ਜਾਣ ਦੇ ਇਛੁੱਕ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਵਾਪਿਸ ਲਿਜਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਬੀਤੀ ਰਾਤ ਰੋਮ ਏਅਰਪੋਰਟ ਤੋਂ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਭਾਰਤ ਲਈ ਉੱਡੀ, ਜਿਸ ਵਿੱਚ 239 ਭਾਰਤੀ ਮੂਲ ਦੇ ਯਾਤਰੀਆਂ ਨੂੰ ਲਿਜਾਇਆ ਗਿਆ।ਇਹ ਵਿਸ਼ੇਸ਼ ਉਡਾਣ ਰੋਮ ਚੱਲ ਕੇ ਦਿੱਲੀ ਤੇ ਫਿਰ ਕੌਚੀ ਪੁੱਜੇਗੀ।

PunjabKesari

ਵੰਦੇ ਮਾਤਰਮ ਮਿਸ਼ਨ ਤਹਿਤ ਹੋਈ ਕਾਰਵਾਈ, ਜਿਸ ਨੂੰ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਨੇ ਕਾਫ਼ੀ ਜੱਦੋ-ਜਹਿਦ ਕਰਕੇ ਇਸ ਹਵਾਈ ਸੇਵਾ ਰੋਮ-ਦਿੱਲੀ ਨੂੰ ਨੇਪੜੇ ਚਾੜਿਆ, ਕੋਵਿਡ -19 ਦੌਰਾਨ ਪਹਿਲੀ ਹਵਾਈ ਸੇਵਾ ਸੀ।ਇਸ ਦੇ ਤਹਿਤ ਪਹਿਲਾਂ ਇਹ ਜਹਾਜ਼ ਉਹਨਾਂ ਭਾਰਤੀਆਂ ਨੂੰ ਲੈਕੇ ਦਿੱਲੀ ਤੋਂ ਲੈਕੇ ਰੋਮ ਪੁੱਜਾ ਸੀ।

ਵੰਦੇ ਮਾਤਰਮ ਮਿਸ਼ਨ ਤਹਿਤ ਇਟਲੀ ਤੋਂ ਇੰਡੀਆ ਗਈ ਇਸ ਵਿਸ਼ੇਸ਼ ਉਡਾਣ ਦੀ ਖਾਸ ਗੱਲ ਇਹ ਰਹੀ ਕਿ ਇਸ ਨੂੰ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਰੀਨਤ ਸੰਧੂ ਦੁਆਰਾ ਖੁਦ ਏਅਰਪੋਰਟ ‘ਤੇ ਆ ਕੇ ਸਾਰੀ ਦੇਖ-ਰੇਖ ਰਾਹੀਂ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਅੰਬੈਂਸੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਹਨਾਂ ਯਾਤਰੀਆਂ ਵਿੱਚ ਭਾਰਤੀ ਮੂਲ ਨਾਲ ਸੰਬੰਧਤ ਸਾਰੇ ਯਾਤਰੀਆਂ ਨੇ ਭਾਰਤੀ ਅੰਬੈਸੀ ਰੋਮ, ਇਟਲੀ ਦੀ ਸਰਕਾਰ ਅਤੇ ਭਾਰਤ ਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

Previous articleਆਸਟ੍ਰੇਲੀਆ ਵਿਚ ਮਾਸਕ ਤੇ ਸੈਨੇਟਾਈਜ਼ਰ ਦੇ ਪੈਕਟਾਂ ਵਿਚੋਂ ਨਸ਼ੀਲੇ ਪਦਾਰਥ ਬਰਾਮਦ
Next articleਭਾਰਤੀਆਂ ਨੂੰ ਰੋਮ ਸਥਿਤ ਭਾਰਤੀ ਅੰਬੈਸੀ ਨੇ ਦਿੱਤੀ ਵਿਸ਼ੇਸ਼ ਸਹੂਲਤ