ਭਾਰਤ ਕਰੇਗਾ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਅਗਵਾਈ

ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਦੇ ਸਿਹਤ ਮੰਤਰੀ ਹਰਸ਼ ਵਰਧਨ ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੇ ਐਗਜ਼ੈਕਟਿਵ ਬੋਰਡ ਦੇ ਚੇਅਰਮੈਨ ਬਣਨ ਜਾ ਰਹੇ ਹਨ। ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣ ਲਿਆ ਗਿਆ ਹੈ ਅਤੇ ਉਹ ਇਸ ਸ਼ੁੱਕਰਵਾਰ ਨੂੰ ਚਾਰਜ ਸੰਭਾਲਣਗੇ। ਉਹ ਜਾਪਾਨ ਦੇ ਡਾ. ਹੀਰੋਕੀ ਨਾਕਟਾਨੀ ਦੀ ਥਾਂ ਲੈਣਗੇ।

ਦੱਸਣਯੋਗ ਹੈ ਕਿ 34 ਮੈਂਬਰੀ ਐਗਜ਼ੈਕਟਿਵ ਬੋਰਡ ਵਿੱਚ ਤਕਨੀਕੀ ਮਾਹਿਰ ਸ਼ਾਮਲ ਹੁੰਦੇ ਹਨ ਅਤੇ ਆਪਣੇ ਮੁਲਕ ਦੀ ਨੁਮਾਇੰਦਗੀ ਕਰਦੇ ਹਨ। ਇਹ ਫ਼ੈਸਲਾ ਅਚਾਨਕ ਲਿਆ ਗਿਆ ਨਹੀਂ ਹੈ ਕਿਉਂਕਿ ਪਿਛਲੇ ਵਰ੍ਹੇ ਹੀ ਵਿਸ਼ਵ ਸਿਹਤ ਸੰਗਠਨ ਦੇ ਦੱਖਣ-ਪੁੂਰਬੀ ਏਸ਼ੀਆ ਸਮੂਹ ਨੇ ਫ਼ੈਸਲਾ ਕਰ ਲਿਆ ਸੀ ਕਿ 2020 ਤੋਂ ਅਗਲੇ ਤਿੰਨ ਸਾਲਾਂ ਲਈ ਭਾਰਤ ਨੂੰ ਐਗਜ਼ੈਕਟਿਵ ਬੋਰਡ ਲਈ ਚੁਣਿਆ ਜਾਵੇਗਾ।

ਇਸ ਨਿਯੁਕਤੀ ਦਾ ਸਮਾਂ ਬਹੁਤ ਅਹਿਮ ਹੈ ਕਿਉਂਕਿ ਇਸ ਵੇਲੇ ਅਮਰੀਕਾ ਵਲੋਂ ਕੋਵਿਡ-19 ਮਾਮਲੇ ’ਤੇ ਵਿਸ਼ਵ ਸਿਹਤ ਸੰਗਠਨ ’ਤੇ ਚੀਨ ਦਾ ਪੱਖ ਪੂਰਨ ਦੇ ਦੋਸ਼ ਲਾਏ ਜਾਣ ਕਾਰਨ ਇਹ ਲੀਡਰਸ਼ਿਪ ਦੇ ਸੰਕਟਮਈ ਦੌਰ ’ਚੋਂ ਲੰਘ ਰਿਹਾ ਹੈ।

Previous articleਘਰੇਲੂ ਹਵਾਈ ਉਡਾਣਾਂ 25 ਤੋਂ ਹੋਣਗੀਆਂ ਸ਼ੁਰੂ
Next articleਸੜਕਾਂ ’ਤੇ ਘੁੰਮਣ ਲੱਗਿਆ ਸਰਕਾਰੀ ਪਹੀਆ