ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਈਆਂ ਜਾ ਰਹੀਆਂ 66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਤਹਿਤ ਅੱਜ ਅੰਡਰ – 17 ਸਾਲ (ਲੜਕੀਆਂ) ਤਿੰਨ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖੋ ਖੋ ਦੇ ਰੌਚਿਕ ਮੁਕਾਬਲੇ ਹੋਏ । ਜਿਲ੍ਹਾ ਟੂਰਨਾਂਮੈਂਟ ਕਮੇਟੀ ( ਸਰਕਾਰੀ ਸੈਕੰਡਰੀ ਸਕੂਲਜ਼) ਕਪੂਰਥਲਾ ਦੇ ਪ੍ਰਧਾਨ ਮੈਡਮ ਦਲਜੀਤ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਦੀ ਅਗਵਾਈ ਅਤੇ ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ ਦੀ ਦੇਖ ਰੇਖ ਹੇਠ ਆਯੋਜਿਤ ਹੋ ਰਹੀ ਉਕਤ ਤਿੰਨ ਰੋਜ਼ਾ ਖੋ ਖੋ (ਲੜਕੀਆਂ) ਅੰਡਰ – 17 ਸਾਲ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਦੇ ਲੀਗ ਮੈਚ ਖੇਡ ਰਹੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਦੂਸਰੇ ਦਿਨ ਦੇ ਖੋ ਖੋ ਮੈਚਾਂ ਦੀ ਸ਼ੁਰੂਆਤ ਕਰਵਾਈ। ਓਹਨਾਂ ਡੀ ਐਮ ਸਪੋਰਟਸ ਸੁੱਖਵਿੰਦਰ ਸਿੰਘ ਖੱਸਣ ਦੀ ਅਗਵਾਈ ਹੇਠ ਚੱਲ ਰਹੀ ਖੋ ਖੋ ਸਟੇਟ ਚੈਂਪੀਅਨਸ਼ਿਪ ਦੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
66ਵੀਆਂ ਪੰਜਾਬ ਸਕੂਲਜ਼ ਖੇਡਾਂ 2022- 23 ਅੰਡਰ-17 ਸਾਲ (ਲੜਕੀਆਂ) ਦੇ ਰੋਜ਼ਾ ਖੋ – ਖੋ ਸਟੇਟ ਚੈਂਪੀਅਨਸ਼ਿਪ ਦੇ ਦੂਸਰੇ ਦਿਨ 4 ਲੀਗ ਆਕਰਸ਼ਿਕ ਮੈਚ ਖੇਡੇ ਗਏ ਜਿਹਨਾਂ ਵਿੱਚ ਪਟਿਆਲਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 5 ਅੰਕਾਂ ਦੀ ਤੁਲਨਾ 9 ਅੰਕਾਂ ਨਾਲ ਹਰਾਇਆ , ਮਾਨਸਾ ਦੀ ਟੀਮ ਨੇ ਤਰਨਤਾਰਨ ਦੀ ਟੀਮ ਨੂੰ 1 ਅੰਕ ਦੀ ਤੁਲਨਾ 9 ਅੰਕਾਂ ਦੇ ਫਰਕ ਨਾਲ ਹਰਾਇਆ, ਲੁਧਿਆਣਾ ਦੀ ਟੀਮ ਨੇ ਹੁਸ਼ਿਆਰਪੁਰ ਦੀ ਟੀਮ ਨੂੰ ਇਕ ਅੰਕ ਦੀ ਤੁਲਨਾ 13 ਅੰਕਾਂ ਦੇ ਫਰਕ ਨਾਲ ਹਰਾਇਆ ਅਤੇ ਮੋਗਾ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 2 ਅੰਕਾਂ ਦੀ ਤੁਲਨਾ 9ਅੰਕਾਂ ਦੇ ਫ਼ਰਕ ਨਾਲ ਹਰਾਇਆ । ਉਕਤ ਸਾਰੇ ਖੋ ਖੋ ਲੀਗ ਮੈਚ ਸੁਰਜੀਤ ਸਿੰਘ ਅਬਜਰਵਰ ਹੁਸ਼ਿਆਰਪੁਰ, ਹੇਮ ਰਾਜ ਨਵਾਂ ਸ਼ਹਿਰ, ਗੁਰਪ੍ਰੀਤ ਸਿੰਘ ਸੰਗਰੂਰ, ਸੰਦੀਪ ਕੁਮਾਰ ਹੁਸ਼ਿਆਰਪੁਰ, ਤਰਸੇਮ ਕੁਮਾਰ ਮੁਕਤਸਰ ਸਾਹਿਬ, ਜਤਿੰਦਰ ਕੁਮਾਰ ਜਲੰਧਰ, ਗੁਰਚਰਨ ਸਿੰਘ ਜਲੰਧਰ, ਕ੍ਰਿਸ਼ਨ ਕੁਮਾਰ ਪਟਿਆਲਾ ਅਤੇ ਅਮਰੀਕ ਸਿੰਘ ਸੰਗਰੂਰ ਆਦਿ ਦੀ ਅੰਪਾਇਰਿੰਗ ਹੇਠ ਖੇਡੇ ਗਏ।
ਪ੍ਰਿੰਸੀਪਲ ਨਵਚੇਤਨ ਸਿੰਘ, ਮੀਡੀਆ ਇੰਚਾਰਜ ਸੰਤੋਖ਼ ਸਿੰਘ ਮੱਲ੍ਹੀ, ਗੁਰਮੁੱਖ ਸਿੰਘ ਬਾਬਾ ਹੈੱਡ ਟੀਚਰ, ਪ੍ਰਬੰਧਕੀ ਸਕੱਤਰ ਡੀ ਪੀ ਈ ਮਨਜਿੰਦਰ ਸਿੰਘ ਆਰ ਸੀ ਐੱਫ, ਡੀ ਪੀ ਈ ਮਨਿੰਦਰ ਸਿੰਘ ਰੂਬਲ, ਲੈਕ: ਰਾਜਵਿੰਦਰ ਕੌਰ, ਲੈਕ ਰਮਨਦੀਪ ਕੌਰ, ਲੈਕ: ਰਾਕੇਸ਼ ਕੁਮਾਰ, ਲੈਕ: ਵੀਰ ਕੌਰ, ਲੈਕ: ਸੁਰਜੀਤ ਸਿੰਘ ਹੁਸ਼ਿਆਰਪੁਰ, ਡੀ ਪੀ ਈ ਸਾਜਨ ਕੁਮਾਰ, ਅੰਤਰ ਰਾਸ਼ਟਰੀ ਕੋਚ ਕੁਲਬੀਰ ਕਾਲੀ ਟਿੱਬਾ, ਪੀ ਟੀ ਆਈ ਦਿਨੇਸ਼ ਕੁਮਾਰ ,ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ,ਪੀ ਟੀ ਆਈ ਨਿਧੀ ਸੈਣੀ,ਪੀ ਟੀ ਆਈ ਬੀਰ ਸਿੰਘ ਸਿੱਧੂ ,ਪੀ ਟੀ ਆਈ ਗਗਨਦੀਪ ਕੌਰ, ਪੀ ਟੀ ਆਈ ਦਿਨੇਸ਼ ਕੁਮਾਰ ਭਲੱਥ,ਪੀ ਟੀ ਆਈ ਜਗਦੀਪ ਸਿੰਘ, ਡੀ ਪੀ ਈ ਪਲਵਿੰਦਰ ਕੌਰ ਡਡਵਿੰਡੀ, ਆਦਿ ਨੇ ਉਕਤ ਖੋ ਖੋ ਸਟੇਟ ਚੈਂਪੀਅਨਸ਼ਿਪ ਵਿੱਚ ਜਿੱਥੇ ਉਤਸ਼ਾਹ ਨਾਲ ਹਿੱਸਾ ਲਿਆ ਉੱਥੇ ਦੂਸਰੇ ਦਿਨ ਖੋ ਖੋ ਦੇ ਲੀਗ ਮੈਚਾਂ ਨੂੰ ਨੇਪਰੇ ਚਾੜ੍ਹਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ।