ਜਲੰਧਰ (ਸਮਾਜਵੀਕਲੀ) – ਇੰਗਲੈਂਡ ਦੀ ਲੇਬਰ ਪਾਰਟੀ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਉਨ੍ਹਾਂ ਵਰਗੇ ਹੋਰ ਐੱਮਪੀਜ਼ ਨੇ ਬਰਤਾਨਵੀ ਸਰਕਾਰ ’ਤੇ ਪਾਏ ਦਬਾਅ ਪਾ ਕੇ ਪੰਜ ਹੋਰ ਫਲਾਈਟਾਂ ਚਲਾਉਣ ਦਾ ਫੈਸਲਾ ਕਰਵਾਇਆ ਹੈ। ਹੁਣ ਭਾਰਤ ਤੋਂ ਪੰਜ ਹੋਰ ਫਲਾਈਟਾਂ ਇੰਗਲੈਡ ਲਈ ਉਡਣਗੀਆਂ।
ਇੱਕ ਫਲਾਈਟ 13 ਮਈ ਨੂੰ ਅਹਿਮਦਾਬਾਦ ਤੋਂ ਅਤੇ ਬਾਕੀ ਚਾਰ ਫਲਾਈਟਾਂ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਚੱਲਣਗੀਆਂ। ਇਹ ਚਾਰ ਫਲਾਈਟਾਂ 12 ਮਈ ਤੋਂ 15 ਮਈ ਤੱਕ ਲਗਾਤਾਰ ਚਾਰ ਦਿਨ ਉਡਣਗੀਆਂ। ਸ੍ਰੀ ਢੇਸੀ ਨੇ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਨੇ ਕਿਹਾ ਹੈ ਕਿ ਜਿੰਨ੍ਹਾਂ ਕੋਲ ਬਰਤਾਨਵੀ ਪਾਸਪੋਰਟ ਹਨ, ਨੂੰ ਸਰਕਾਰ ਪਹਿਲ ਦੇ ਅਧਾਰ `ਤੇ ਵਾਪਸ ਬੁਲਾਏਗੀ, ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹਨ ਉਨ੍ਹਾਂ ਬਾਰੇ ਅਜੇ ਕੋਈ ਸਪੱਸ਼ਟ ਫੈਸਲਾ ਨਹੀਂ ਕੀਤਾ ਗਿਆ।