ਨਵੀਂ ਦਿੱਲੀ (ਸਮਾਜਵੀਕਲੀ) – ਕੇਂਦਰੀ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਤੇ ਕੋਲਾ ਮੰਤਰੀ ਪ੍ਰਣਬ ਜੋਸ਼ੀ ਨੇ ਦੇਸ਼ ਦੇ ਟਰਾਂਸਪੋਰਟਰਾਂ ਤੇ ਤੇਲ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਖ਼ਦਸ਼ਾ ਪ੍ਰਗਟਾਇਆ ਕਿ ਕਰੋਨਾ ਮਹਾਮਾਰੀ ਦਾ ਸੰਕਟ ਲੰਬਾ ਚੱਲਣ ਦੇ ਆਸਾਰ ਹਨ, ਜਿਸ ਕਰਕੇ ਭਾਰਤੀਆਂ ਨੂੰ ਖ਼ੁਦ ਹੀ ਬਚਾਅ ਕਰਨਾ ਹੋਵੇਗਾ।
ਨਾਲ ਹੀ ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਮਗਰੋਂ ਦੇਸ਼ ਵਿੱਚ ਵਿਦੇਸ਼ਾਂ ਤੋਂ ਨਵੀਆਂ ਕੰਪਨੀਆਂ ਆਉਣ ਦੇ ਮੌਕੇ ਵੀ ਬਣ ਸਕਦੇ ਹਨ ਤੇ ਰੁਜ਼ਗਾਰ ਦੇ ਸਾਧਨ ਮੁਹੱਈਆ ਹੋ ਸਕਦੇ ਹਨ। ਟਰਾਂਸਪੋਰਟਰਾਂ ਨੇ ਮੰਗ ਕੀਤੀ ਕਿ ਤੇਲ ਦੀਆਂ ਕੀਮਤਾਂ ਘਟਾਈਆਂ ਜਾਣ ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਉਤਪਾਦਨ ਘਟਣ ਕਰਕੇ ਭਾਅ ਕਾਫੀ ਹੇਠਾਂ ਡਿੱਗੇ ਹਨ।