ਡਾ. ਸੁਰਜੀਤ ਪਾਤਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਐਤਵਾਰ: ਡਾ. ਰਵਿੰਦਰ ਭਾਟੀਆ ਤੇ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ਜੁਲਾਈ 2022 ਵਿੱਚ ਸੰਪਾਦਿਤ ਕੀਤੇ ‘ਮਹਿਕਦੇ ਅਲਫ਼ਾਜ਼’ ਸਾਂਝਾ ਕਾਵਿ ਸੰਗ੍ਰਹਿ ਦਾ 18 ਦਸੰਬਰ ਐਤਵਾਰ ਨੂੰ ਆਨਲਾਇਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਪੰਜਾਬ ਭਵਨ ਦੇ ਮੁੱਖ ਪ੍ਰਬੰਧਕ ਸੁੱਖੀ ਬਾਠ ਦੀ ਪ੍ਰਧਾਨਗੀ ਹੇਠ ਸਫ਼ਲ ਕਵੀ ਦਰਬਾਰ ਹੋਇਆ। ਕਵੀ ਦਰਬਾਰ ਵਿੱਚ ਰਾਸ਼ਟਰੀ ਪੁਰਸਕਾਰ ਵਿਜੇਤਾ ਡਾ. ਗੁਰਚਰਨ ਕੌਰ ਕੋਚਰ, ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਅਤੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਦੀ ਮਜੂਦਗੀ ਨੇ ਪ੍ਰੋਗਰਾਮ ਵਿਚ ਚਾਰ ਚੰਨ ਲਗਾ ਦਿੱਤੇ। ਡਾ. ਸੰਘਾ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਵਿੱਚ ਸਭ ਨੂੰ ਜੀ ਆਇਆਂ ਕਿਹਾ।
ਲਹਿੰਦੇ ਪੰਜਾਬ ਤੋਂ ਨਦੀਮ ਅਫ਼ਜ਼ਲ, ਬੁਸ਼ਰਾ ਨਾਜ਼, ਮਨਸੂਰ ਚੌਧਰੀ, ਕਨੇਡਾ ਤੋਂ ਡਾ. ਪ੍ਰਿਤਪਾਲ ਕੌਰ ਚਾਹਲ , ਚੜ੍ਹਦੇ ਪੰਜਾਬ ਤੋਂ ਮੀਤਾ ਖੰਨਾ, ਪ੍ਰੀਤ ਹੀਰ (ਸੰਚਾਲਕ ਪੰਜਾਬ ਭਵਨ ਜਲੰਧਰ), ਅੰਜੂ ਅਮਨਦੀਪ ਗਰੋਵਰ, ਪ੍ਰੋ. ਗੁਰਦੀਪ ਗੁਲ, ਡਾ. ਜੀ.ਐੱਸ. ਆਨੰਦ, ਆਸ਼ਾ ਸ਼ਰਮਾ, ਡਾ. ਕੰਵਲਜੀਤ ਕੌਰ, ਡਾ. ਅਮਨਪ੍ਰੀਤ ਕੌਰ ਕਾਂਗ, ਰਮਨਦੀਪ ਕੌਰ ਰੰਮੀ, ਹਰਮੀਤ ਕੌਰ ਮੀਤ ਦੀਆਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਸਦਕਾ ਸਮਾਗਮ ਯਾਦਗਾਰੀ ਹੋ ਨਿੱਬੜਿਆ। ਮੁੱਖ ਮਹਿਮਾਨ ਡਾ. ਪਾਤਰ ਸਾਹਬ ਨੇ ਸਾਰੇ ਸਾਹਿਤਕਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ। ਅਖੀਰ ਵਿੱਚ ਰਵਿੰਦਰ ਕੌਰ ਭਾਟੀਆ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ। ਮੰਚ ਸੰਚਾਲਨ ਦੀ ਜੁੰਮੇਵਾਰੀ ਅਮਨਬੀਰ ਸਿੰਘ ਧਾਮੀ ਨੇ ਬਾਖੂਬੀ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly