ਅਹਿਮਦਾਬਾਦ (ਸਮਾਜਵੀਕਲੀ) : ਕੋਰੋਨਾ ਮਹਾਮਾਰੀ ਦੌਰਾਨ ਨਿਜਾਮੁੱਦੀਨ ਮਰਕਜ਼ ਦੀ ਤਬਲੀਗੀ ਜਮਾਤ ਲਈ ਕੋਵਿਡ 19 ਕਹਿਰ ਬਣ ਕੇ ਸਾਹਮਣੇ ਆਇਆ ਪਰ ਹੁਣ ਗੁਜਰਾਤ ‘ਚ ਤੁਰਕਮਾਨ ਗੇਟ ਦੀ ਜਮਾਤ ਏ ਸ਼ੂਰਾ ਦੇ ਕਰੀਬ 11 ਸੌ ਮੈਂਬਰਾਂ ਦੇ ਆ ਜਾਣ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ‘ਚ ਚਾਰ ਦੇ ਟੈਸਟ ਪਾਜ਼ੀਟਿਵ ਆਏ ਹਨ।
ਪੁਲਿਸ ਡਾਇਰੈਕਟਰ ਜਨਰਲ ਸ਼ਿਵਾਨੰਦ ਝਾਅ ਨੇ ਦੱਸਿਆ ਕਿ ਦਿੱਲੀ ਨਿਜਾਮੁੱਦੀਨ ਮਰਕਜ਼ ਤੋਂ ਗੁਜਰਾਤ ਵਿਚ ਆਏ 127 ਲੋਕਾਂ ਦੀ ਪਹਿਲੇ ਪਹਿਚਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਤਿੰਨ ਲੋਕਾਂ ਦੀ ਹੋਰ ਪਹਿਚਾਣ ਕੀਤੀ ਗਈ ਹੈ। ਸੂਬੇ ਵਿਚ ਮਰਕਜ ਤੋਂ ਆਏ 130 ਲੋਕਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ।
ਇਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ ਕਰ ਕੇ ਸਾਰੀਆਂ ਜ਼ਰੂਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਝਾਅ ਨੇ ਦੱਸਿਆ ਕਿ ਭਰੁਚ ਵਿਚ ਸ਼ੂਰਾ ਜਮਾਤ ਦੇ ਮਰਕਜ਼ ਤੋਂ ਆਏ 4 ਲੋਕਾਂ ਦੇ ਟੈਸਟ ਪੌਜ਼ਿਟਿਵ ਮਿਲੇ ਹਨ। ਸ਼ੂਰਾ ਦੇ 1095 ਲੋਕ ਗੁਜਰਾਤ ਤੋਂ ਆਏ ਹਨ। ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਵੀ ਮਿਲੀ, ਜਿਸਦੇ ਬਾਅਦ ਤੋਂ ਸਰਕਾਰ ਤੇ ਪ੍ਰਸ਼ਾਸਨ ਕਾਫੀ ਚੌਕੰਨਾ ਹੈ।
ਸ਼ੂਰਾ ਜਮਾਤ ਦੇ 1095 ਵਿਚੋਂ 4 ਭਰੁਚ ਵਿਚ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ, ਇਹ ਸਾਰੇ ਤਾਮਿਲਨਾਡੂ ਤੋਂ ਟਰੇਨ ਜ਼ਰੀਏ ਅੰਕਲੇਸ਼ਵਰ ਪਹੁੰਚੇ ਤੇ ਇਥੋਂ ਬੱਸ ਜ਼ਰੀਏ ਭਰੁਚ ਪਹੁੰਚੇ ਸਨ। 12 ਤੋਂ 17 ਮਾਰਚ ਤਕ ਉਹ ਮਸਜਿਦ ਵਿਚ ਠਹਿਰੇ ਤੇ ਬਾਅਦ ਵਿਚ ਨੇੜੇ ਦੇ ਪਿੰਡ ਈਖਰ ਦੀ ਇਕ ਮਸਜਿਦ ਵਿਚ ਚਲੇ ਗਏ। ਪ੍ਰਸ਼ਾਸਨ ਨੇ ਈਖਰ ਪਿੰਡ ਦੇ 7 ਕਿ.ਮੀ. ਦੇ ਘੇਰੇ ਵਿਚ ਆਉਣ ਵਾਲੇ ਪਿੰਡਾਂ ਨੂੰ 23 ਅਪ੍ਰੈਲ ਤਕ ਲਈ ਸੀਲ ਕਰ ਦਿੱਤਾ।