ਅਸਲੀ ਘਰ

(ਸਮਾਜ ਵੀਕਲੀ)

ਦੱਸ ਕਾਹਦੇ ਮਹਿਲ ਮੁਨਾਰੇ ਤੇਰੇ ਬੰਦਿਆਂ,
ਭੁੱਲ ਉਸ ਰੱਬ ਨੂੰ ਫ਼ਸਿਆ ਵਿੱਚ ਕਹਿੜੇ ਧੰਦਿਆਂ,
ਜਿਹੜਾ ਮਹਿਲ ਤੂੰ ਛੱਤੀ ਬੈਠਾਂ,ਉਹ ਤਾਂ ਕਿਰਾਏ ਦਾ ਮਕਾਨ ਆ,
ਜਿਹੜੇ ਤਨ ਦਾ ਮਾਨ ਤੂੰ ਕਰਦਾ ਇਹ ਤਾਂ ਉਹਦੀ ਬਖਸ਼ਣੀ ਜਾਨ,
ਅਸਲੀ ਘਰ ਤਾਂ ਤੇਰਾਂ ਉਹ ਬੰਦਿਆਂ, ਜਿਹਨੂੰ ਕਹਿੰਦੇ ਸਾਰੇ ਸ਼ਮਸ਼ਾਨ ਆ,

ਜਿਹਨਾਂ ਲੲੀ ਤੂੰ ਕਰੇ ਕਮਾਈਆਂ, ਨਾਂ ਅੱਜ ਤੱਕ ਉਹਨਾਂ ਕਦਰਾਂ ਪਾਈਆਂ,
ਵਖਤ ਤੂੰ ਆਪਣੇ ਹੱਥੀਂ ਲਗਾਇਆਂ,ਸੋਚੇ ਫਿਰ ਪਹਿਲਾਂ ਕਿਉਂ ਨਾਂ ਅਕਲਾਂ ਆਈਆਂ,
ਮਤਲਬੀ ਅੱਜ ਕੱਲ ਸਾਰੇ ਨੇਂ, ਮਤਲਬੀ ਇਹ ਜਹਾਨ ਆ,
ਜਿਹੜੇ ਤਨ ਦਾ ਮਾਨ ਤੂੰ ਕਰਦਾ, ਇਹ ਤਾਂ ਉਹਦੀ ਬਖਸ਼ਣੀ ਜਾਨ ਆ,
ਅਸਲੀ ਘਰ ਤਾਂ ਤੇਰਾਂ ਉਹ ਬੰਦਿਆਂ ਜਿਹਨੂੰ ਕਹਿੰਦੇ ਸਾਰੇ ਸ਼ਮਸ਼ਾਨ ਆ,

ਤਨ ਤੋਂ ਨੰਗਾਂ ਖ਼ਾਲੀ ਹੱਥ ਤੂੰ ਆਇਆ ਏ,ਤੇ ਖ਼ਾਲੀ ਹੱਥ ਹੀ ਜਾਣਾ,
ਲੱਖਾਂ ਏਥੇ ਗੲੇ ਸਕੰਦਰ,ਇੱਕ ਦਿਨ ਤੂੰ ਵੀ ਤੁਰ ਜਾਣਾਂ,
ਸਮਾਂ ਤੂੰ ਕੱਢ ਕੇ ਕਰਲਾ ਬੰਦਗੀ,ਜੋ ਉਸ ਅੱਲਾ ਦਾ ਫ਼ਰਮਾਨ ਆ,
ਜਿਹੜੇ ਤਨ ਦਾ ਮਾਨ ਤੂੰ ਕਰਦਾ, ਇਹ ਤਾਂ ਉਹਦੀ ਬਖਸ਼ਣੀ ਜਾਨ ਆ,
ਅਸਲੀ ਘਰ ਤਾਂ ਤੇਰਾਂ ਉਹ ਬੰਦਿਆਂ ਜਿਹਨੂੰ ਕਹਿੰਦੇ ਸਾਰੇ ਸ਼ਮਸ਼ਾਨ ਆ,

ਦੂਜਿਆਂ ਨੂੰ ਹੀ ਤੂੰ ਮੱਤਾਂ ਦਿੰਨਾਂ, ਕਿਉਂ ਆਪਣੇ ਵਿੱਚ ਨਾਂ ਮਾਰੇ ਝਾਤੀ,
ਮੈਂ ਮੈਂ ਕਰਦਾਂ ਕਿਉਂ ਜਾਵੇਂ ਮਰਦਾਂ,ਸੋਝ ਬੋਝ ਤੂੰ ਜਮਾਂ ਭਲਾਤੀ,
ਧਾਲੀਵਾਲਾਂ ਤੂੰ ਹੋਜਾ ਸਿਆਣਿਆਂ, ਬਣਿਆਂ ਕਾਹਤੋਂ ਦੱਸ ਅਣਜਾਣ ਆ,
ਜਿਹੜੇ ਤਨ ਦਾ ਮਾਨ ਤੂੰ ਕਰਦਾ, ਇਹ ਤਾਂ ਉਹਦੀ ਬਖਸ਼ਣੀ ਜਾਨ ਆ,
ਅਸਲੀ ਘਰ ਤਾਂ ਤੇਰਾਂ ਉਹ ਬੰਦਿਆਂ ਜਿਹਨੂੰ ਕਹਿੰਦੇ ਸਾਰੇ ਸ਼ਮਸ਼ਾਨ ਆ,

ਹਰਜਿੰਦਰ ਧਾਲੀਵਾਲ
ਪਿੰਡ-ਹਰੀ ਕੇ ਕਲਾਂ
ਜ਼ਿਲਾ-ਸ੍ਰੀ ਮੁਕਤਸਰ ਸਾਹਿਬ
ਮੋਬਾ-9814202132

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੂੰਗੀਆਂ ਤਸਵੀਰਾਂ
Next articleਗੀਤ