ਗੁਜਰੀ ਦੇ ਪੋਤੇ

(ਸਮਾਜ ਵੀਕਲੀ)

ਸੂਬੇ ਦੀ ਕਚਹਿਰੀ ਜਿੱਥੇ,
ਲਾਲਾ ਨੂੰ ਸੀ ਪੇਸ਼ ਕੀਤਾ।
ਤੰਗ ਜਿਹੀ ਬਾਰੀ ਜਿੱਥੋਂ,
ਲੰਘ ਪ੍ਰਵੇਸ਼ ਕੀਤਾ।
ਸਿਰ ਨੀ ਝੁਕਾਏ ਉਹਨਾਂ,
ਪੈਰ ਪਹਿਲਾਂ ਰੱਖਿਆ।
ਤੇਰੀ ਈਨ ਨਹੀਂ ਮੰਨਨੀ,
ਇਸ਼ਾਰੇ ਨਾਲ ਦੱਸਿਆ।
ਵੇਖ ਕੇ ਵਜੀਦਾ ਸੀ,
ਗੁੱਸੇ ਨਾਲ ਲਾਲ ਹੋਇਆ।
ਫਤਿਹੇ ਕਿਉਂ ਗਜਾਈ,
ਸੋਚ ਬੁਰਾ ਹਾਲ ਹੋਇਆ।
ਦਿੱਤੇ ਲਾਲਚ ਬਥੇਰੇ,
ਜੁੱਤੀ ਨਾਲ ਠੁਕਰਾ ਦਿੱਤੇ।
ਬੈਠਾ ਸੀ ਜੋ ਅਹਿਲਕਾਰ,
ਚੱਕਰਾਂ ਚ ਪਾ ਦਿੱਤੇ।
ਬੱਚਿਆਂ ਨੇ ਕਿਹਾ ਤੂੰ,
ਹਾਕਮ ਜ਼ਰੂਰ ਏ।
ਅਸਾਂ ਧਰਮ ਨਹੀਂ ਛੱਡਣਾ,
ਮੌਤ ਮਨਜ਼ੂਰ ਏ।
ਆਖਰ ਨੂੰ ,ਸੂਬੇ, ਕੰਧਾਂ ਵਿੱਚ,
ਚਿਣਵਾਂ ਦਿੱਤਾ।
ਸੱਦ ਕੇ ਜਲਾਦਾਂ ਤਾਂਈ,
ਸ਼ਹੀਦ ਕਰਵਾ ਦਿੱਤਾ।
ਉਹ ਸਾਕਾ ਸਰਹਿੰਦ ਦਾ,
ਲੋਕੀ ਗਾਉਂਦੇ ਰਹਿਣਗੇ।
ਲਾਹਨਤਾਂ ਵਜੀਦੇ ਖਾਂ ਨੂੰ,
ਸਦਾ ਪਾਉਂਦੇ ਰਹਿਣਗੇ।
ਅੰਤ ਨੂੰ ਬੱਚੇ ਬਾਜ਼ੀ,
ਮੌਤ ਵਾਲੀ ਮਾਰਗੇ।
ਪੱਤੋ, ਗੁਜਰੀ ਦੇ ਪੋਤੇ,
ਕਰਜ਼ ਕੌਮ ਦਾ ਉਤਾਰਗੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਉਣ ਢੰਗ ‘ਚ ਬਜੁਰਗਾਂ ਦੀ ਅਹਿਮੀਅਤ
Next articleਕਿਸਮਤ ਆਪਣੀ ਆਪਣੀ