ਨਕੋਦਰ (ਹਰਜਿੰਦਰ ਛਾਬੜਾ)- ਪੰਜਾਬ ਗੁਰੂਆ-ਪੀਰਾਂ, ਬਲਵਾਨ ਯੋਧਿਆ ਦੀ ਧਰਤੀ ਹੈ ਤੇ ਇਸ ਧਰਤੀ ਨੂੰ ਆਪਣੇ ਖਿਡਾਰੀਆ, ਯੋਧਿਆ ਤੇ ਮਾਣ ਹੈ ਜੇਕਰ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਖੇਡ-ਦਰਸਕਾ ਦੇ ਵਿੱਚ ਇਸ ਖੇਡ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਇਸ ਖੇਡ ਵਿੱਚ ਇੱਕ ਨਾਂ ਫਤਿਹਗੜ ਛੰਨ੍ਹਾ ਦਾ ਆਉਦਾ ਹੈ ਜੋ ਅੱਜ ਦੇ ਸਮੇਂ ਕਬੱਡੀ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।
ਆਪਣੀ ਚੰਗੀ ਖੇਡ ਕਰਕੇ ਪਾਲੀ ਦਾ ਨਾ ਕੱਬਡੀ ਵਿੱਚ ਸੋਨ੍ਹੇ ਦੀ ਤਰ੍ਹਾਂ ਚਮਕਦਾ ਹੈ। ਹੁਣ ਤੱਕ ਪਾਲੀ ਨੇ 60 ਦੇ ਕਰੀਬ ਮੋਟਰਸਾਇਕਲ, ਅਨੇਕਾ ਐੱਲ ਸੀ. ਡੀ ਤੇ ਸੋਨੇ ਦੀਆ ਮੁੰਦੀਆ ਬੈਸਟ ਰੇਡਰ ਰਹਿ ਕੇ ਜਿੱਤ ਚੁੱਕਿਆ ਹੈ।
ਇਸ ਖਿਡਾਰੀ ਦੀ ਖੇਡ ਨੂੰ ਦੇਖਣ ਵਾਲੇ ਦਰਸਕ ਦੂਰ-ਦਰਾਡੇ ਤੋ ਪਹੁੰਚ ਜਾਂਦੇ ਹਨ। ਇਹ ਖਿਡਾਰੀ ਬਹੁਤ ਹੀ ਨਿੱਘ ਸੁਭਾਅ ਦਾ ਮਾਲਕ ਹੈ। ਪਾਲੀ ਦਾ ਪੂਰਾ ਨਾਂ ਸੁਖਪਾਲ ਸਿੰਘ ਹੈ। ਪਾਲੀ ਦਾ ਜਨਮ 4 ਅਪ੍ਰੈਲ 1991 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨ੍ਹਾ (ਸਮਾਣਾ) ਵਿਖੇ ਪਿਤਾ ਸ੍ਰ-ਨਾਰੰਗ ਸਿੰਘ ਜਵੰਧਾ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋ ਹੋਇਆ।
ਪਾਲੀ ਨੇ ਆਪਣੀ ਸਿੱਖਿਆ (ਪੜ੍ਹਾਈ) ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਖਿਡਾਰੀ ਨੇ ਕੱਬਡੀ ਦੀ ਸੁਰੂਆਤ ਵਜਨੀ ਕਬੱਡੀ 30-32 ਕਿਲੋ ਤੋ ਕੀਤੀ। ਫਿਰ 45,50,57,60,65,70 ਕਿਲੋ ਖੇਡੀ। 70 ਕਿਲੋ ਦੀ ਖੇਡ ਪਾਲੀ ਲਈ ਬਹੁਤ ਲਾਭਦਾਇਕ ਰਹੀ। 70 ਕਿਲੋ ਦੀ ਖੇਡ ਸਮੇਂ ਪਾਲੀ ਨੇ ਪਹਿਲੀ ਵਾਰ ਵਿਦੇਸ਼ ਕਬੱਡੀ ਦੀ ਸੁਰੂਆਤ 2011 ਵਿੱਚ ਕੀਤੀ। 2011 ਵਿੱਚ ਪਾਲੀ ਨੇ 70 ਕਿਲੋ ਕੈਨੇਡਾ ਵਿੱਚ ਖੇਡੀ ਅਤੇ ਪਹਿਲੇ ਹੀ ਕੱਪ ਤੇ ਬੈਸਟ ਰਿਹਾ। ਕੈਨੇਡਾ ਵਿੱਚ ਖੇਡਣ ਤੋ ਬਾਅਦ ਆਉਂਦੇ ਸਾਰ ਹੀ ਕੱਬਡੀ ਓਪਨ ਦੀ ਸੁਰੂਆਤ ਆਪਣੇ ਪਿੰਡ ਦੀ ਹੀ ਟੀਮ ਤੋ ਕੀਤੀ ਓਪਨ ਦੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਦੀਆ ਲਗਾਤਾਰ ਵੱਖ-ਵੱਖ ਦੇਸ਼ਾ-ਵਿਦੇਸ਼ਾ ਵਿੱਚ ਕਬੱਡੀ ਖੇਡੀ। 2012 ਵਿੱਚ ਕੈਨੇਡਾ,2013 ਵਿੱਚ ਇੰਗਲੈਡ,2014 ਵਿੱਚ ਯੂਰਪ,2015 ਵਿੱਚ ਅਮਰੀਕਾ, ਕੈਨੇਡਾ ਵਿੱਚ ਕਬੱਡੀ ਖੇਡੀ।
ਪਾਲੀ ਨੇ ਪਹਿਲਾ ਮੋਟਰਸਾਇਕਲ 2010 ਵਿੱਚ 70 ਕਿਲੋ ਵਜਨੀ ਕਬੱਡੀ ਖੇਡਦਿਆ ਪਿੰਡ ਬੱਦੋਵਾਲ (ਲੁਧਿਆਣਾ) ਤੋਂ ਜਿੱਤਿਆ। ਓਪਨ ਕਬੱਡੀ ਵਿੱਚ ਪਹਿਲਾ ਮੋਟਰਸਾਇਕਲ ਪਿੰਡ ਬਾਲੀਆ (ਸੰਗਰੂਰ) ਦੀ ਧਰਤੀ ਤੋ ਜਿੱਤਿਆ। ਇਹ ਖਿਡਾਰੀ ਨੇ ਆਪਣੀ ਖੇਡ ਦਾ ਪੰਜਾਬ ਤੋ ਇਲਾਵਾ ਯੂਰਪ ਦੇਸ਼ਾ ਵਿੱਚ ਨਾਰਵੇ, ਇੰਗਲੈਡ, ਅਮਰੀਕਾ ਕੈਨੇਡਾ, ਮਲੇਸੀਆ, ਦੁਬਈ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ।
ਪਾਲੀ ਆਪਣੀ ਖੇਡ ਕਬੱਡੀ ਦਾ ਕੋਚ ਆਪਣੇ ਹੀ ਪਿੰਡ ਦੇ ਸ੍ਰ. ਬਹਾਦਰ ਸਿੰਘ ਨੂੰ ਮੰਨਦਾ ਹੈ ਜੋ ਕਿ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹੇ ਹਨ।
ਇਸ ਤੋਂ ਇਲਾਵਾ ਪਾਲੀ 2014 ਵਿੱਚ ਹੋਈ ਵੇਵ ਵਰਲਡ ਕਬੱਡੀ ਲੀਗ ਵਿੱਚ ਅਮਰੀਕਾ ਦੀ ਟੀਮ ਕੈਲੇਫੋਰਨੀਆ ਈਗਲਜ ਵੱਲੋ ਖੇਡਿਆ ਅਤੇ ਰੇਡਰਾ ਵਿੱਚ ਗ੍ਰੇਡ ਏ ਦਾ ਦਰਜਾ ਹਾਸਲ ਹੋਇਆ। ਸੰਨ 2016 ਵਿੱਚ ਦੁਬਾਰਾ ਫਿਰ ਵਰਲਡ ਕੱਬਡੀ ਲੀਗ ਵਿੱਚ ਅਮਰੀਕਾ ਦੀ ਟੀਮ ਕੈਲੇਫੋਰਨੀਆ ਈਗਲਜ ਵੱਲੋਂ ਖੇਡਿਆ ਅਤੇ ਉਹ ਟੀਮ ਦੂਜੇ ਸਥਾਨ ਤੇ ਰਹੀ ਅਤੇ ਪਾਲੀ ਨੇ ਆਪਣਾ ਨਾਂ ਗ੍ਰੇਡ ਏ ਦੇ ਰੇਡਰਾ ਵਿੱਚ ਦਰਜ ਕਰਵਾਇਆ । ਇਸ ਤੋ ਇਲਾਵਾ ਕੈਨੇਡਾ ਦੇ ਵੈਨਕੁਵਰ ਵਿੱਚ ਰਿਚਮੰਡ ਕਲੱਬ ਅਤੇ ਟੋਰਾਂਟੋ ਵਿੱਚ ਮੈਟਰੋ ਸਪੋਰਟਸ ਕਲੱਬ ਵੱਲੋ ਕਬੱਡੀ ਖੇਡਦਾ ਹੈ। ਲੀਗ ਵਿੱਚ ਖੇਡਣ ਕਰਕੇ ਪਾਲੀ ਨੂੰ ਅਮਰੀਕਾ ਤੇ ਕੈਨੇਡਾ ਦਾ 10-10 ਸਾਲ ਦਾ ਵੀਜਾ ਮਿਲਿਆ ।
ਇੱਕ ਪਿੰਡ ਓਪਨ ਤੋ ਇਲਾਵਾ ਅਕੈਡਮੀ ਦੇ ਮੈਚਾ ਵਿੱਚ 2012 ਵਿੱਚ ਸਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ (ਸੰਗਰੂਰ) 2013-14 ਵਿੱਚ ਅਬਸਫੋਰਡ ਕਬੱਡੀ ਕਲੱਬ ਗੱਗੜਪੁਰ (ਸੰਗਰੂਰ) ਲਈ ਖੇਡਿਆ ਅਤੇ ਹੁਣ ਬਾਬਾ ਸੁਖਚੈਨ ਕਬੱਡੀ ਕਲੱਬ ਸਾਹਕੋਟ (ਜਲੰਧਰ) ਦੀ ਅਕੈਡਮੀ ਲਈ ਖੇਡਦਾ ਹੈ ਸਾਹਕੋਟ ਦੀ ਅਕੈਡਮੀ ਨੌਰਥ ਇੰਡੀਆ ਫੈਡਰੇਸਨ ਦੀ ਉੱਚ ਕੋਟੀ ਦੀ ਟੀਮ ਹੈ।
ਪਾਲੀ ਅਕੈਡਮੀ ਦੇ ਮੈਚਾ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਹੁਤ ਸਾਰੇ ਮੈਚਾ ਦਾ ਬੈਸਟ ਰੇਡਰ ਬਣ ਕੇ ਮੋਟਰਸਾਈਕਲ, ਬੁਲਟ, 51000 ਦੀ ਨਗਦ ਰਾਸੀ ਜਿੱਤ ਚੁੱਕਿਆ ਹੈ। 2012 ਵਿੱਚ ਪਾਲੀ ਨੂੰ ਵਧੀਆ ਖੇਡ ਕਰਕੇ ਪਿੰਡ ਫੱਗੂਵਾਲਾ ਕਲੱਬ (ਸੰਗਰੂਰ) ਵੱਲੋਂ ਭਵਾਨੀਗੜ੍ਹ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਦੇ ਸਮੇ ਪਾਲੀ ਵਿਆਹ ਕਰਵਾ ਕੇ ਅਮਰੀਕਾ ਦੇ ਸਹਿਰ ਨਿਉ ਜਰਸੀ ਵਿੱਚ ਪੱਕੇ ਤੌਰ ਤੇ ਜਾ ਵੱਸਿਆ ਹੈ । ਕਬੱਡੀ ਨਾਲ ਜੁੜੇ ਹਰ ਵਿਆਕਤੀ , ਬੱਚੇ ਦੀ ਜੁਬਾਨ ਦੇ ਪਾਲੀ ਦਾ ਨਾਂ ਹੈ। ਪਾਲੀ ਕਬੱਡੀ ਦਾ ਬਹੁਤ ਤੇਜ – ਤਰਾਰ ਰੇਡਰ ਹੈ । ਆਪਣੇ ਚੰਗੇ ਸੁਭਾਅ ਦੇ ਨਾਲ ਪ੍ਰਸਿੱਧ ਇਹ ਖਿਡਾਰੀ ਚਾਹੁੰਣ ਵਾਲੇ ਦਰਸਕਾ ਦੇ ਪਿਆਰ ਨੂੰ ਹੀ ਆਪਣਾ ਵੱਡਾ ਸਨਮਾਨ ਸਮਝਦਾ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮਾ ਖੇਡ ਕਬੱਡੀ ਦਾ ਖਿਡਾਰੀ ਮੱਲਾ ਮਾਰਦਾ ਅਤੇ ਤਰੱਕੀਆ ਕਰਦਾ ਰਹੇ।
Sports ਕੱਬਡੀ ਜਗਤ ਦਾ ਸਾਰਪ ਬ੍ਰੇਨ ਰੇਡਰ-ਪਾਲੀ ਫਤਿਹਗੜ ਛੰਨ੍ਹਾ