ਸ਼ਾਮਚੁਰਾਸੀ, (ਚੁੰਬਰ) – ਸੰਤ ਨਿਰੰਜਨ ਦਾਸ ਬੱਲਾਂ ਵਾਲਿਆਂ ਦੇ ਅਸ਼ੀਰਵਾਦ ਨਾਲ ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਦੀ ਸਰਪ੍ਰਸਤੀ ਹੇਠ ਡੇਰਾ ਬੱਲਾਂ ਦੇ ਤੀਸਰੇ ਗੱਦੀ ਸੰਚਾਲਕ ਸੰਤ ਹਰੀ ਦਾਸ ਜੀ ਦੀ ਯਾਦ ’ਚ 38ਵਾਂ ਹਰੀ ਮਾਨਵ ਏਕਤਾ ਸੰਤ ਸੰਮੇਲਨ ਪਿੰਡ ਕੂਪੁਰ ਢੇਪੁਰ ਅੱਡਾ ਕਠਾਰ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਾਲੇ, ਭਾਈ ਪਰਮਜੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਨਰਿੰਦਰ ਸਿੰਘ, ਸ਼੍ਰੀ ਪਵਨ ਕੁਮਾਰ ਅਤੇ ਬੀਬੀ ਰਣਜੋਤ ਸੂਫ਼ੀ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਸੰਤ ਦਿਲਾਵਰ ਸਿੰਘ ਬ੍ਰਹਮ ਜੀ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਮਹਿੰਦਰ ਦਾਸ ਪੰਡਵਾਂ, ਸੰਤ ਭੋਲਾ ਦਾਸ ਕਬੀਰ ਪੰਥੀ, ਸੰਤ ਹਰੀ ਓਮ ਮਾਹਿਲਪੁਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬਹਾਦਰ ਸਿੰਘ ਮਿੱਠਾ ਟਿਵਾਣਾ ਸਮੇਤ ਕਈ ਹੋਰ ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਸਮੁੱਚੀ ਮਾਨਵਤਾ ਨੂੰ ਏਕਤਾ, ਪ੍ਰੇਮ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਬ੍ਰਹਮਲੀਨ ਸੰਤ ਹਰੀ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਇਸ ਮੌਕੇ ਸੰਤ ਇੰਦਰ ਦਾਸ ਮੇਘੋਵਾਲ ਗੰਜਿਆਂ, ਸੰਤ ਅਮਰੀਕ ਦਾਸ ਨਰੂੜ, ਸੰਤ ਸੁਰਿੰਦਰ ਦਾਸ ਅਟਾਰੀ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਜਸਵੰਤ ਸਿੰਘ ਖੇੜਾ, ਸੰਤ ਕਸ਼ਮੀਰ ਸਿੰਘ ਕੋਟਫ਼ਤੂਹੀ , ਸੰਤ ਗੁਰਪਾਲ ਦਾਸ ਤਾਰਾਗੜ੍ਹ, ਸੰਤ ਨਿਰਮਲ ਸਿੰਘ ਢੈਹਾ, ਸੰਤ ਤਾਰਾ ਦਾਸ, ਸੰਤ ਟਹਿਲ ਦਾਸ, ਸੰਤ ਬਲਵੰਤ ਸਿੰਘ ਡੀਂਗਰੀਆਂ ਤੋਂ ਇਲਾਵਾ, ਪ੍ਰੋ. ਹਰਬੰਸ ਸਿੰਘ ਬੋਲੀਨਾਂ, ਸ਼੍ਰੀ ਕਿਸ਼ੋਰ ਕੁਮਾਰ ਸ਼ੈਸ਼ਨ ਜੱਜ, ਤਹਿਸੀਲਦਾਰ ਮਨੋਹਰ ਲਾਲ, ਫ਼ੌਜੀ ਪਿਆਰਾ ਸਿੰਘ, ਗੁਰਦਿਆਲ ਸਿੰਘ ਬਾਘਾ ਯੂ ਕੇ, ਪੂਰਨ ਚੰਦ ਮਢਾਰ, ਬੀਬੀ ਅਹੱਲਿਆ, ਸ਼ੁੁਸ਼ੀਲ ਮਢਾਰ, ਡੀ ਸੀ ਭਾਟੀਆ, ਬਾਬੂ ਪਿਆਰੇ ਲਾਲ, ਸੰਤੋਸ਼ ਵਿਰਦੀ, ਬੂਟਾ ਰਾਮ, ਕਮਲੇਸ਼ ਰਾਣੀ ਅਨਿਲ ਕੁਮਾਰ ਨੀਲਾ, ਕਿਸ਼ਨ ਦਾਸ ਮਹੇ ਹਾਜਰ ਸਨ । ਸਟੇਜ ਦਾ ਸੰਚਾਲਨ ਕੁਲਦੀਪ ਚੁੰਬਰ ਵਲੋਂ ਕੀਤਾ ਗਿਆ। ਸੰਤ ਸੁਰਿੰਦਰ ਦਾਸ ਕਠਾਰ, ਸੰਤ ਪ੍ਰਦੀਪ ਦਾਸ ਅਤੇ ਮੁੱਖ ਸਹਿਯੋਗੀ ਪ੍ਰਵਾਸੀ ਭਾਰਤੀ ਰਾਮ ਕਿਸ਼ਨ ਮਹਿਮੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।