(ਸਮਾਜ ਵੀਕਲੀ)
ਰੱਬ ਨਾ ਰੁੱਸਦਾ ਉਸ ਘੜੀ
ਤਾਂ ਅਸੀਂ ਵੀ ਅੰਬਰ ਲੈਂਦੇ ਛੂਹ ।
ਤਿਲ ਤਿਲ ਮੋਏ ਨਾ ਹੁੰਦੇ
ਨਾ ਕਲੇਜੇ ਪੈਂਦੀ ਧੂਹ।
ਹਾਸਾ ਬ੍ਰਹਿਮੰਡੀ ਤੱਕ ਗੂੰਜ ਦਾ
ਖੇੜੇ ਪੈ ਹੁੰਦੀ ਵਿਚ ਰੂਹ।
ਧਰਤ ਦੀਆਂ ਕੰਧਾਂ ਟੱਪ ਕੇ
ਅਰਸ਼ ਦੀ ਲੰਘਦੇ ਜੂਹ।
ਮੰਨ ਜਾਵੇ ਉਹ ਡਾਢੜਾ
ਹਿਜ਼ਰਾਂ ਦਾ ਪੂਰਿਆ ਜਾਵੇ ਖੂਹ।
ਸੁਣ ਰਹਿਮਤਾਂ ਵਾਲੜਿਆ
ਦੁਨੀਆਂ ਸਵਾਲਿਆ
ਸਾਡੜਾ ਵੀ ਤੱਕ ਮੂੰਹ।
ਕੰਵਰ ਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly