(ਸਮਾਜ ਵੀਕਲੀ)
ਤੂੰ ਜਗਦਾ ਰਹੀ ਵੇ ਦਿਵਿਆ, ਤੇਰਾ ਜਗਣਾ ਬੜਾ ਜ਼ਰੂਰੀ ਏ।
ਤੂੰ ਮਘਦਾ ਰਹੀਂ ਵੇ ਸੂਰਜਾ ਤੇਰਾ ਮੱਘਣਾ ਬਹੁਤ ਜ਼ਰੂਰੀ ਏ।
ਬਣ ਬੈਠੇ ਸ਼ਾਹੂਕਾਰ ਕਈ, ਕਈਆ ਦੇ ਹਿਸੇ ਮਜ਼ਦੂਰੀ ਏ,
ਹਨੇਰ ਜਿਹੀਆਂ ਇਥੇ ਬਸਤੀਆਂ ਨੇ, ਚਾਨਣ ਤੋਂ ਕੋਹਾਂ ਦੂਰੀ ਏ।
ਤੂੰ ਜਗਦਾ ਰਹੀ ਵੇ ਦਿਵਿਆ, ਤੇਰਾ ਜਗਣਾ ਬੜਾ ਜ਼ਰੂਰੀ ਏ।
ਤੂੰ ਮਘਦਾ ਰਹੀਂ ਵੇ ਸੂਰਜਾ ਤੇਰਾ ਮੱਘਣਾ ਬਹੁਤ ਜ਼ਰੂਰੀ ਏ।
ਭੁੱਖਾ ਪਿੰਜਰ ਨਹੀਂ ਦਿਸਿਆ,ਉਹ ਸੋਨਾ ਲਾਗੇ ਪੱਥਰਾਂ ਨੂੰ,
ਭੁੱਖੇ ਢਿੱਡੀ ਸੌਂ ਗਏ ਨੇ ਓ, ਕੁਝ ਦੁੱਧ ਪਿਲਾ ਗਏ ਪੱਥਰਾਂ ਨੂੰ।
ਦੇਖ ਰਿਹਾ ਤੂੰ ਬੋਲੇ ਨਾ ਪਰ, ਤੇਰੇ ਵੀ ਮਜਬੂਰੀ ਏ।
ਤੂੰ ਜਗਦਾ ਰਹੀ ਵੇ ਦਿਵਿਆ, ਤੇਰਾ ਜਗਣਾ ਬੜਾ ਜ਼ਰੂਰੀ ਏ।
ਤੂੰ ਮਘਦਾ ਰਹੀਂ ਵੇ ਸੂਰਜਾ ਤੇਰਾ ਮੱਘਣਾ ਬਹੁਤ ਜ਼ਰੂਰੀ ਏ।
ਬਦਲੀ ਨਹੀਂ ਤਕਦੀਰ ਓਸਦੀ, ਉਹ ਕਿੰਨੀ ਵਾਰੀ ਵੇਖ ਗਏ।
ਠੰਡੇ ਚੁਲੇ ਕੀ ਮੱਘਣੇ ਸੀ, ਉਹ ਆਪਣੀ ਰੋਟੀ ਸੇਕ ਗਏ।
ਹਨੇਰ ਪਈ ਇਸ ਬਸਤੀ ਵਿੱਚ ਚਾਨਣ ਬੜਾ ਜ਼ਰੂਰੀ ਏ।
ਤੂੰ ਜਗਦਾ ਰਹੀ ਵੇ ਦਿਵਿਆ, ਤੇਰਾ ਜਗਣਾ ਬੜਾ ਜ਼ਰੂਰੀ ਏ।
ਤੂੰ ਮਘਦਾ ਰਹੀਂ ਵੇ ਸੂਰਜਾ ਤੇਰਾ ਮੱਘਣਾ ਬਹੁਤ ਜ਼ਰੂਰੀ ਏ।
ਭੁੱਲ ਜਾ ਗੱਲ ਤਕਦੀਰਾਂ ਦੀ, ਹੱਥ ਤੇ ਲਿਖੀ ਲਕੀਰਾਂ ਦੀ,
ਪੂਰੇ ਹੋਣ ਖ਼ੁਆਬ ਤੇਰੇ, ਹੱਥ ਲੱਗਜੇ ਕਲਮ ਕਿਤਾਬ ਤੇਰੇ।
ਜੇ ਦਿਨੇ ਹਨੇਰਾ ਘੱਟ ਜਾਵੇ ਤੇਰਾ ਲਿਖਣਾ ਬੜਾ ਜ਼ਰੂਰੀ ਏ।
ਤੂੰ ਮਘਦਾ ਰਹੀਂ ਵੇ ਸੂਰਜਾ ਤੇਰਾ ਮੱਘਣਾ ਬਹੁਤ ਜ਼ਰੂਰੀ ਏ।
ਤੂੰ ਜਗਦਾ ਰਹੀ ਵੇ ਦਿਵਿਆ, ਤੇਰਾ ਜਗਣਾ ਬੜਾ ਜ਼ਰੂਰੀ ਏ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly