ਗੂਗਲ ਨੇ ‘ਡੂਡਲ’ ਬਣਾ ਕੇ ਕੈਫ਼ੀ ਨੂੰ ਸਿਜਦਾ ਕੀਤਾ

ਗੂਗਲ’ ਨੇ ਅੱਜ ‘ਡੂਡਲ’ ਬਣਾ ਕੇ ਕਵੀ, ਪਟਕਥਾ ਲੇਖਕ ਤੇ ਸਮਾਜਿਕ ਬਦਲਾਅ ਦੇ ਹਾਮੀ ਕੈਫ਼ੀ ਆਜ਼ਮੀ ਨੂੰ ਉਨ੍ਹਾਂ ਦੇ 101ਵੇਂ ਜਨਮ ਦਿਨ ਮੌਕੇ ਸਿਜਦਾ ਕੀਤਾ। ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿਚ ਸਈਦ ਅਥਰ ਹੁਸੈਨ ਰਿਜ਼ਵੀ ਵਜੋਂ 1919 ਵਿਚ ਜਨਮੇ ਆਜ਼ਮੀ 20ਵੇਂ ਸਦੀ ਦੇ ਕੁਝ ਇਕ ਸਭ ਤੋਂ ਵੱਧ ਸਤਿਕਾਰੇ ਗਏ ਕਵੀਆਂ ’ਚੋਂ ਇਕ ਹਨ। ਉਨ੍ਹਾਂ ਦੀਆਂ ਕਵਿਤਾਵਾਂ ਨੇ ਮੁਹੱਬਤ ਦੀ ਬਾਤ ਵੀ ਪਈ ਤੇ ਸਮਾਜਿਕ ਚੇਤਨਾ ਪੈਦਾ ਕਰਨ ਵਾਲੀਆਂ ਕਵਿਤਾਵਾਂ ਵੀ ਕੈਫ਼ੀ ਨੇ ਰਚੀਆਂ। 11 ਸਾਲ ਦੀ ਉਮਰ ’ਚ ਉਨ੍ਹਾਂ ‘ਭਾਰਤ ਛੱਡੋ ਅੰਦੋਲਨ’ ਤੋਂ ਪ੍ਰਭਾਵਿਤ ਹੋ ਕੇ ਪਹਿਲੀ ਗ਼ਜ਼ਲ ਨਾਲ ਮਿਲਦੀ-ਜੁਲਦੀ ਇਕ ਕਵਿਤਾ ਲਿਖੀ। ਉਨ੍ਹਾਂ ਦੀ ਕਵਿਤਾ ‘ਔਰਤ’ ਲਿੰਗ ਬਰਾਬਰੀ ਦੀ ਗੱਲ ਕਰਦੀ ਹੈ ਤੇ ਇਸ ਖੇਤਰ ’ਚ ਸੁਧਾਰਾਂ ਲਈ ਕੈਫ਼ੀ ਨੇ ਸਾਰੀ ਉਮਰ ਸੰਘਰਸ਼ ਕੀਤਾ। ਬੌਲੀਵੁੱਡ ’ਚ ਬੇਹੱਦ ਹਰਮਨਪਿਆਰੇ ਹੋਏ ਕਈ ਗੀਤ ਵੀ ਉਨ੍ਹਾਂ ਦੀ ਕਲਮ ਵਿਚੋਂ ਨਿਕਲੇ।

Previous articleਕੇਰਲਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਸੁਪਰੀਮ ਕੋਰਟ ’ਚ ਚੁਣੌਤੀ
Next articleਸੈਕਟਰ-53 ਦੇ ਫਲੈਟਾਂ ਦੀਆਂ ਕੀਮਤਾਂ ਘਟਾਈਆਂ