ਗਿਆਨ

(ਸਮਾਜ ਵੀਕਲੀ)

ਜਿਹੜੀ ਕਿਤਾਬ ਚੋਂ ਮਿਲੇ ਨਾ ਗਿਆਨ ਕੋਈ,
ਉਹ ਕਿਤਾਬ ਨੂੰ ਪੜ੍ਹਨ ਦਾ ਦੋਸਤੋ ਕੀ ਫਾਇਦਾ ।

ਜਿਹੜੀ ਲੜਾਈ ਵਿੱਚ ਜਿੱਤ ਨਾ ਹਾਰ ਹੋਵੇ,
ਉਹ ਲੜਾਈ ਨੂੰ ਲੜਨ ਦਾ ਦੋਸਤੋ ਕੀ ਫਾਇਦਾ ।

ਮੰਜਿਲੇਂ ਮੁਕਾਮ ਨਾ ਜੇ ਮਿਲੇ ਕੋਈ,
ਉਹ ਸੀੜੀਆਂ ਤੇ ਚੜ੍ਹਨ ਦਾ ਦੋਸਤੋ ਕੀ ਫਾਇਦਾ ।

ਜਿਹੜੇ ਬੰਦਿਆਂ ਤੋਂ ਕੋਈ ਮਿਲੇ ਨਾ ਗੱਲ ਚੰਗੀ,
ਉਹਨਾ ਬੰਦਿਆਂ ਕੋਲ ਖੜ੍ਹਨ ਦਾ ਦੋਸਤੋ ਕੀ ਫਾਇਦਾ ।

‘ਪਤਰਾਮ’ ਆਖਦਾ ਆਓ ਪਿਆਰ ਦੀ ਗੱਲ ਕਰੀਏ,
ਐਵੇਂ ਹੌਮੇ ਵਿਚ ਸੜਨ ਦਾ ਦੋਸਤੋ ਕੀ ਫਾਇਦਾ ।

ਪਤਰਾਮ ਪਿੰਡ ਦੀਦਾਰਗੜ
62840 85942

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਿੰਘ..
Next articleਭੁੱਖ