(ਸਮਾਜ ਵੀਕਲੀ)
ਮੈਂ ਤਾਂ ਬਜਾਰੋਂ ਹੋਕੇ ਵੇਹਲਾ ਭਾਗਵਾਨੇ ਆਪਣੇ ਘਰਾਂ ਨੂੰ ਹੀ ਵਾਪਿਸ ਆ ਰਿਹਾ ਸੀ
ਰਸਤੇ ਚ ਕੀ ਦੇਖਿਆ ਇਕ ਬਾਈ ਭਰੀ ਹੋਈ ਸੇਬਾਂ ਦੀ ਪੇਟੀ ਚੁੱਕੀ ਲਿਜਾ ਰਿਹਾ ਸੀ
ਮਨ ਮੇਂ ਲੱਡੂ ਮੇਰੇ ਸੀ ਫੂਟ ਗਿਆ ਪਰ ਅੱਗੇ ਤੋਂ ਦੇਖ ਸੇਬਾਂ ਦੀ ਰੇਹੜੀ ਭੱਜਿਆ ਕਰਾਂਗੇ
ਹਾਸੇ ਹਾਸੇ ਵਿੱਚ ਪੇਟੀ ਸੀ ਚੁੱਕ ਬੈਠਾ ਪਰ ਹੁਣ ਪਿੰਡ ਚ ਸੇਬਾਂ ਆਲੇ ਵੱਜਿਆ ਕਰਾਂਗੇ…..
ਸਮਾਂ ਹੱਥ ਨਹੀਂ ਆਉਂਦਾ ਗੱਲ ਸੋਲਾਂ ਆਨੇ ਹੁੰਦੀ ਸੱਚ ਪਤਾ ਤਾਂ ਮੈਨੂੰ ਹੁਣ ਲੱਗਿਆ
ਮੁਫ਼ਤ ਦੇ ਸੇਬਾਂ ਨੇ ਖਿੱਚ ਸੀ ਐਸੀ ਪਾ ਦਿੱਤੀ ਨਾ ਗਿਆ ਮੈਥੋਂ ਕਦਮਾਂ ਨੂੰ ਡੱਕਿਆ
ਪਰ ਇਹ ਸੇਬ ਤਾਂ ਪੈ ਗਏ ਬਹੁਤੇ ਮਹਿੰਗੇ ਤੇ ਹੁਣ ਕਿਸ਼ਤਾਂ ਉਮਰ ਭਰ ਭਰਾਂਗੇ
ਹਾਸੇ ਹਾਸੇ ਵਿੱਚ ਪੇਟੀ ਸੀ ਚੁੱਕ ਬੈਠਾ ਪਰ ਹੁਣ ਪਿੰਡ ਚ ਸੇਬਾਂ ਆਲੇ ਵੱਜਿਆ ਕਰਾਂਗੇ…..
ਨਾ ਬੇਅਦਬੀ ਦੇ ਦੋਸ਼ੀ ਹੋਏ ਕਾਬੂ ਤੇ ਨਾ ਚਿੱਟੇ ਦੇ ਕਿਸੇ ਵੱਡੇ ਸੌਦਾਗਰ ਨੂੰ ਕਿਸੇ ਫੜ੍ਹ ਲਿਆ
ਨਾ ਇਹ ਕੋਈ ਡਕੈਤੀ ਭਾਰੀ ਨਾ ਕੋਈ ਚੋਰੀ ਵੱਡੀ ਪਰ ਸਾਨੂੰ ਬਹਿੰਦਿਆਂ ਹੀ ਘੜ੍ਹ ਲਿਆ
ਕੀਹਨੂੰ ਕੀਹਨੂੰ ਦੱਸ ਸਮਝਾਵਾਂਗੇ ਤੇ ਕੀਹਦੇ ਕੀਹਦੇ ਤੋਂ ਖੁੱਲ ਗਏ ਭੇਦ ਕੱਜਿਆ ਕਰਾਂਗੇ
ਹਾਸੇ ਹਾਸੇ ਵਿੱਚ ਪੇਟੀ ਸੀ ਚੁੱਕ ਬੈਠਾ ਪਰ ਹੁਣ ਪਿੰਡ ਚ ਸੇਬਾਂ ਆਲੇ ਵੱਜਿਆ ਕਰਾਂਗੇ…..
ਚੈੱਕ ਦੇ ਦਿੱਤਾ ਮੈਂ ਸੁਣਿਆ ਟਰੱਕ ਦੇ ਮਾਲਿਕ ਨੂੰ ਸਾਡੇ ਪੰਜਾਬੀਆਂ ਨੇ ਤੇ ਕਰ ਭਰਪਾਈ ਦਿੱਤੀ
ਜਾ ਜੰਗਲਾਂ ਚ ਵੀ ਇਹ ਲੰਗਰ ਲਾਉਂਦੇ ਅਸੀਂ ਤਾਂ ਐਵੇਂ ਪੰਜਾਬੀਆਂ ਦੇ ਨਾਮ ਨੂੰ ਖਪਾਈ ਦਿੱਤੀ
ਅਗਲੀ ਵਾਰੀ ਤੋਂ ਕਰ ਲਿਆ ਮੈਂ ਪੱਕਾ ਇਰਾਦਾ ਮੁੱਲ ਦੇ ਸੇਬਾਂ ਨਾਲ ਹੀ ਰੱਜਿਆ ਕਰਾਂਗੇ
ਹਾਸੇ ਹਾਸੇ ਵਿੱਚ ਪੇਟੀ ਸੀ ਚੁੱਕ ਬੈਠਾ ਪਰ ਹੁਣ ਪਿੰਡ ਚ ਸੇਬਾਂ ਆਲੇ ਵੱਜਿਆ ਕਰਾਂਗੇ…..
ਪਿੰਡ ਸਾਉਂਕੇ ਦੇ ਲੋਕ ਇਲਤੀ ਮੋੜਾਂ ਤੇ ਖੜ੍ਹ ਗੱਲਾਂ ਜੋੜ ਜੋੜ ਇਹ ਰੋਹੜੀ ਜਾਂਦੇ ਆ
ਗੱਲ ਹੁੰਦੀ ਆ ਨਿੱਕੀ ਰਕਾਨੇ ਐਵੇਂ ਵੇਹਲੜ੍ਹ ਰਾਈ ਦਾ ਪਰਬਤ ਪਏ ਬਣਾਂਦੇ ਆ
ਆਉਣ ਦੇ ਕਿਸੇ ਦਿਨ ਲਪੇਟ ਚ ਮੇਰੀ ਆਪਾਂ ਵੀ ਕਰਕੇ ਸੂਤ ਇਹਨਾਂ ਨੂੰ ਗੱਜਿਆ ਕਰਾਂਗੇ
ਹਾਸੇ ਹਾਸੇ ਵਿੱਚ ਪੇਟੀ ਸੀ ਚੁੱਕ ਬੈਠਾ ਪਰ ਹੁਣ ਪਿੰਡ ਚ ਸੇਬਾਂ ਆਲੇ ਵੱਜਿਆ ਕਰਾਂਗੇ…..
ਲੇਖਕ : ਤਲਵਿੰਦਰ ਨਿੱਝਰ ਸਾਉਂਕੇ
ਪਿੰਡ : ਸਾਉਂਕੇ
ਤਹਿਸੀਲ : ਮਲੋਟ
ਜਿਲਾ : ਸ਼੍ਰੀ ਮੁਕਤਸਰ ਸਾਹਿਬ
ਫੋਨ : 94173-86547
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly