ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਯੁੱਧਿਆ ਵਿੱਚ ਚਾਰ ਮਹੀਨਿਆਂ ਦੇ ਅੰਦਰ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਕੀਤੀ ਜਾਵੇਗੀ। ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਸ਼ਾਹ ਨੇ ਕਾਂਗਰਸੀ ਆਗੂ ਕਪਿਲ ਸਿੱਬਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਰਾਮ ਜਨਮਭੂਮੀ ਕੇਸ ਨੂੰ ਘੜੀਸਣ ਦੀ ਮੰਗ ਕਿਉਂ ਕੀਤੀ। ਸ਼ਾਹ ਨੇ ਸਿੱਬਲ ਨੂੰ ਸਵਾਲ ਕੀਤਾ, ‘‘ਕਾਂਗਰਸੀ ਆਗੂ ਅਤੇ ਐਡਵੋਕੇਟ ਕਪਿਲ ਸਿੱਬਲ ਸਾਹਿਬ ਨੇ ਕਿਹਾ ‘ਹੁਣੇ ਨਾ ਚਲਾਓ ਕੇਸ, ਬਾਅਦ ਵਿੱਚ ਚਲਾਇਓ। ਕਿਉਂ ਭਾਈ, ਤੁਹਾਡੇ ਪੇਟ ਵਿੱਚ ਕਿਉਂ ਦਰਦ ਹੈ।’’ ਭਾਜਪਾ ਪ੍ਰਧਾਨ ਇੱਥੇ ਪਾਕੁੜ ਵਿੱਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਮੌਕੇ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਆ ਗਿਆ ਹੈ, ਹੁਣ ਅਸਮਾਨ ਛੂੰਹਦਾ ਵਿਸ਼ਾਲ ਰਾਮ ਮੰਦਰ ਚਾਰ ਮਹੀਨਿਆਂ ਦੇ ਅੰਦਰ ਉਸਾਰਿਆ ਜਾਵੇਗਾ।’’ ਭਾਜਪਾ ਪ੍ਰਧਾਨ ਨੇ ਲੋਕਾਂ ਨੂੰ ਮੀਰ ਜ਼ਾਫ਼ਰ ਜਿਹੇ ‘ਧੋਖੇਬਾਜ਼ਾਂ’ ਤੋਂ ਚੌਕਸ ਰਹਿਣ ਲਈ ਆਖਦਿਆਂ ਦੋਸ਼ ਲਾਇਆ ਕਿ ਕਾਂਗਰਸ ਨਾ ਤਾਂ ਦੇਸ਼ ਦਾ ਵਿਕਾਸ ਕਰ ਸਕੀ, ਨਾ ਸਰਹੱਦਾਂ ਦੀ ਰਾਖੀ ਕਰ ਸਕੀ ਅਤੇ ਨਾ ਹੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰ ਸਕੀ।
HOME ਚਾਰ ਮਹੀਨਿਆਂ ਵਿਚ ਬਣਾਵਾਂਗੇ ਗਗਨਚੁੰਬੀ ਰਾਮ ਮੰਦਰ: ਸ਼ਾਹ