ਸਿਵਲ ਸਰਜਨ ਵੱਲੋਂ ਦਸ਼ਮੇਸ਼ ਯੂਥ ਕਲੱਬ ਦਾ ਵਿਸ਼ੇਸ਼ ਸਨਮਾਨ

ਰੋਪੜ, ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਬਲੱਡ ਸੈਂਟਰ ਜਿਲ੍ਹਾ ਹਸਪਤਾਲ ਰੂਪਨਗਰ ਵੱਲੋਂ ਰਾਸ਼ਟਰੀ ਵਲੰਟਰੀ ਬਲੱਡ ਡੋਨੇਸ਼ਨ ਦਿਵਸ 2022 ਨੂੰ ਸਮਰਪਿਤ ਜਿਲ੍ਹਾ ਪੱਧਰੀ ਸਨਮਾਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਖੂਨਦਾਨ ਕੈਂਪ ਲਗਾਉਣ ਵਾਲ਼ੇ ਨੌਜਵਾਨਾਂ ਅਤੇ ਕਲੱਬਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਰੋਪੜ ਨੂੰ ਤਰਜੀਹੀ ਤੌਰ ‘ਤੇ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਦਸ਼ਮੇਸ਼ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਵੱਲੋਂ ਜਿੱਥੇ ਆਪ 10 ਵਾਰ ਖੂਨਦਾਨ ਕੀਤਾ ਉੱਥੇ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰ ਕੇ ਅਨੇਕਾਂ ਹੀ ਯੂਨਿਟ ਖੂਨਦਾਨ ਕਰਵਾਇਆ। ਇਸ ਤੋਂ ਇਲਾਵਾ ਕਲੱਬ ਵੱਲੋਂ ਬੇਸਹਾਰਾ ਜਾਂ ਲਾਵਾਰਿਸ ਮੰਦਬੁੱਧੀ ਪ੍ਰਾਣੀਆਂ ਨੂੰ ਨੇੜਲੇ ਆਸ਼ਰਮਾਂ ਵਿੱਚ ਪਹੁੰਚਾਉਣ, ਦਸਤਾਰਬੰਦੀ ਮੁਕਾਬਲੇ ਤੇ ਸਿਖਲਾਈ ਕੈਂਪ, ਗਤਕਾ ਮੁਕਾਬਲੇ, ਖਾਲਸਾਈ ਖੇਡਾਂ, ਮੈਡੀਕਲ ਜਾਂਚ ਕੈਂਪ ਆਦਿ ਕਰਵਾਏ ਜਾਂਦੇ ਹਨ। ਇਸ ਮੌਕੇ ਪਰਮਿੰਦਰ ਕੁਮਾਰ ਸਿਵਲ ਸਰਜਨ ਰੋਪੜ, ਤਰਸੇਮ ਸਿੰਘ ਐੱਸ.ਐਮ.ਉ., ਕਲੱਬ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਖਿਰ ਕਿਉਂ ਖੁਦਕੁਸ਼ੀ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਸਵਿੰਦਰ ਸਿੰਘ ਨੂੰ ਮਿਲਿਆ ਬੈਸਟ ਟੀਚਰ ਦਾ ਐਵਾਰਡ