ਗੁਜਰਾਤ ਪੁਲੀਸ ਨੇ ਰਾਜਸਥਾਨ ਦੇ ਹਵਾਈ ਅੱਡੇ ਤੋਂ ਪਾਰਟੀ ਦੇ ਬੁਲਾਰੇ ਨੂੰ ਚੁੱਕਿਆ: ਟੀਐੱਮਸੀ

ਨਵੀਂ ਦਿੱਲੀ (ਸਮਾਜ ਵੀਕਲੀ) : ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਅੱਜ ਦਾਅਵਾ ਕੀਤਾ ਹੈ ਕਿ ਗੁਜਰਾਤ ਪੁਲੀਸ ਨੇ ਉਸ ਦੇ ਬੁਲਾਰੇ ਸਾਕੇਤ ਗੋਖਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਰਟੀ ਨੇ ਇਸ ਗ੍ਰਿਫਤਾਰੀ ਨੂੰ ‘ਸਿਆਸੀ ਬਦਲਾਖੋਰੀ’ ਦੀ ਕਾਰਵਾਈ ਕਰਾਰ ਦਿੱਤਾ ਹੈ। ਗੋਖਲੇ ਨੇ ਸੋਮਵਾਰ ਰਾਤ 9 ਵਜੇ ਨਵੀਂ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ ਪਰ ਜਦੋਂ ਉਹ ਜੈਪੁਰ ‘ਚ ਉਤਰੇ ਤਾਂ ਰਾਜਸਥਾਨ ਦੇ ਹਵਾਈ ਅੱਡੇ ‘ਤੇ ਗੁਜਰਾਤ ਪੁਲੀਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਪਾਰਟੀ ਦਾ ਕਹਿਣਾ ਹੈ ਕਿ ਮੋਰਬੀ ਪੁਲ ਢਹਿਣ ‘ਤੇ ਸਾਕੇਤ ਦੇ ਟਵੀਟ ਕਾਰਨ ਅਹਿਮਦਾਬਾਦ ਸਾਈਬਰ ਸੈੱਲ ‘ਚ ਝੂਠਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਜੈਪੁਰ ਏਅਰਪੋਰਟ ਥਾਣੇ ਦੇ ਇੰਚਾਰਜ ਦਿਗਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਹਿਰਾਗਾਗਾ: ਪਿੰਡ ਖੰਡੇਬਾਦ ’ਚ ਫਾਰਚੂਨਰ ਦੀ ਟੱਕਰ ਕਾਰਨ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗੀ, ਦੋ ਨੌਜਵਾਨਾਂ ਦੀ ਮੌਤ
Next articleਮੱਧ ਏਸ਼ਿਆਈ ਮੁਲਕ ਅਤਿਵਾਦ ਫੰਡਿੰਗ ’ਤੇ ਰੋਕ ਲਾਉਣ ਨੂੰ ਤਰਜੀਹ ਦੇਣ: ਡੋਵਾਲ