‘ਮਿਸਿਜ਼ ਪੰਜਾਬ-2019 ਸੀਜਨ-5’ ਦੇ ਗਰੈਂਡ ਫਿਨਾਲੇ ‘ਚ ਪੁੱਜੀ ਹਨੀ ਚੁੱਘ

ਅੰਮਿ੍ਤਸਰ : ਔਰਤਾਂ ਨੂੰ ਆਪਣੇ ਅੰਦਰ ਦੀ ਕਲਾ ਨੂੰ ਦਬਾਉਣਾ ਨਹੀਂ ਚਾਹੀਦਾ, ਸਗੋਂ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ।

ਇਹ ਪ੍ਰਗਟਾਵਾ ‘ਮਿਸਿਜ਼ ਪੰਜਾਬ-2019 ਸੀਜਨ-5’ ਦੀ 30 ਫਾਈਨਲਿਸਟਾਂ ‘ਚ ਸ਼ਾਮਲ ਅੰਮਿ੍ਤਸਰ ਦੀ ਹਨੀ ਚੁੱਘ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ।

ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਜਲੰਧਰ ਦੇ ਹੋਟਲ ਰੈਡੀਸਨ ਬਲੂ ਵਿਖੇ 9 ਟੂ 9 ਐਂਟਰਟੇਨਮੈਂਟ ਵਲੋਂ ਕਰਵਾਏ ਜਾ ਰਹੇ ‘ਮਿਸਿਜ਼ ਪੰਜਾਬ-2019 ਸੀਜਨ-5’ ਦੇ ਗਰੈਂਡ ਫਿਨਾਲੇ ਵਿਚ ਅੰਮਿ੍ਤਸਰ ਦੀ ਹਨੀ ਚੁੱਘ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਰਹੀ ਹੈ।

ਫਾਈਨਲ ‘ਚ 30 ਵਿਆਹੁਤਾ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਮੰਚ ਤੇ ਕਰਨਗੀਆਂ। ਹਨੀ ਨੇ ਦੱਸਿਆ ਉਨ੍ਹਾਂ ਇਸ ਪ੍ਰਰੋਗਰਾਮ ‘ਚ ਹਿੱਸਾ ਲੈਣ ਲਈ ਅੰਮਿ੍ਤਸਰ ਵਿਖੇ ਅਡੀਸ਼ਨ ਦਿੱਤਾ ਸੀ। ਅਡੀਸ਼ਨ ਪਾਸ ਕਰਨ ਤੇ ਪ੍ਰਬੰਧਕਾਂ ਵਲੋਂ 60 ਮੁਟਿਆਰਾਂ ਦੀ ਚੋਣ ਸੈਮੀ ਫਿਨਾਲੇ ਲਈ ਕੀਤੀ ਗਈ।

ਬੀਤੇ ਦਿਨੀਂ ਇਸ ਦਾ ਸੈਮੀ ਫਿਨਾਲੇ ਜਲੰਧਰ ਵਿਖੇ ਮੁਕੰਮਲ ਹੋ ਚੁੱਕਾ ਹੈ ਤੇ 60 ‘ਚੋਂ ਚੁਣੀਆਂ ਗਈਆਂ 30 ਫਾਈਨਲਿਸਟ ਗਰੈਂਡ ਫਿਨਾਲੇ ‘ਚ ਹਿੱਸਾ ਲੈਣਗੀਆਂ। ਏਅਰਪੋਰਟ ਰੋਡ ਗੁਰੂ ਅਮਰ ਦਾਸ ਐਵਨਿਊ ਵਾਸੀ ਹਨੀ ਚੁੱਘ ਫੈਬਰਿਕ ਬੁਟੀਕ ਦੇ ਸੰਚਾਲਕ ਹਨ ਤੇ ਉਨ੍ਹਾਂ ਦੇ ਪਤੀ ਰੋਹਿਤ ਚੁੱਘ ਪੇਸ਼ੇ ਵਜੋਂ ਬਿਜਨਸਮੈਨ ਹਨ। ਜਦਕਿ ਪਰਿਵਾਰ ‘ਚ ਇਕ ਪੁੱਤਰ ਜਹਾਨ ਚੁੱਘ ਤੇ ਧੀ ਮੁਸਕਾਨ ਚੁੱਘ ਹਨ, ਜੋ ਕਿ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਹਨ। ਹਨੀ ਨੇ ਦੱਸਿਆ ਉਹ ਪਿਛੋਕੜ ਤੋਂ ਜੈਪੁਰ ਦੀ ਰਹਿਣ ਵਾਲੀ ਹੈ ਤੇ ਪੇਕਾ ਪਰਿਵਾਰ ਵੀ ਜੈਪੁਰ ਹੈ।

ਜੈਪੁਰ ਦੇ ਮਹਾਰਾਣੀ ਕਾਲਜ ਤੋਂ ਹੀ ਬੀਸੀਏ ਤੱਕ ਸਿੱਖਿਆ ਹਾਸਲ ਕੀਤੀ ਹੈ। ਕਾਲਜ ਦੇ ਸਮੇਂ ਦੌਰਾਨ ਯੂਥ ਫੈਸਟੀਵਲਾਂ, ਫਰੈਸ਼ਰ ਪਾਰਟੀਆਂ ‘ਚ ਹਿੱਸਾ ਲੈ ਕੇ ਡਾਂਸ, ਸਿੰਗਿੰਗ ਤੇ ਐਕਟਿੰਗ ਦੇ ਨਾਲ-ਨਾਲ ਮਾਡਲਿੰਗ ਰਾਹੀਂ ਕਈ ਇਨਾਮ ਜਿੱਤੇ ਸਨ ਤੇ ‘ਮਿਸ ਜੈਪੁਰ ਫਰੈਸ਼ਰ’ ਵੀ ਰਹਿ ਚੁੱਕੀ ਹੈ। ਪੰਜਾਬ ‘ਚ ਅੰਮਿ੍ਤਸਰ ਦੇ ਰੋਹਿਤ ਚੁੱਘ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਾਅਦ ਉਹ ‘ਮਿਸਿਜ਼ ਸਲੈਮੋਨ-2019’ ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ।ਵਿਆਹ ਦੇ 14 ਸਾਲ ਬਾਅਦ ਹੁਣ ਉਹ ਆਪਣੇ ਪਤੀ ਤੇ ਬੱਚਿਆਂ ਦੀ ਪ੍ਰੇਰਨਾ ਸਦਕਾ ‘ਮਿਸਿਜ਼ ਪੰਜਾਬ-2019 ਸੀਜਨ-5’ ਦੇ ਗਰੈਂਡ ਫਿਨਾਲੇ ‘ਚ ਪੁੱਜੀ ਹੈ। ਉਨ੍ਹਾਂ ਦੱਸਿਆ ਫਾਈਨਲ ‘ਚ ਜਿੱਤਣ ਦੇ ਉਦੇਸ਼ ਨਾਲ ਉਹ ਆਪਣੀ ਪੂਰੀ ਮਿਹਨਤ ਕਰ ਰਹੀ ਹੈ। ਹਾਲਾਂਕਿ ਬੀਤੇ ਦਿਨੀਂ ਫਾਈਨਲਿਸਟਾਂ ਨੂੰ 4 ਦਿਨ ਦੀ ਗਰੂਮਿੰਗ ਕਲਾਸ ‘ਚ ਟ੍ਰੇਨਿੰਗ ਦਿੱਤੀ ਗਈ ਹੈ, ਜਿਸ ਵਿਚ ਮਿਸ ਇੰਡੀਆ ਟਾਪ-10 ਫਾਈਨਲਿਸਟ ਅਪਰਾਜਿਤਾ ਸ਼ਰਮਾ ਟ੍ਰੇਨਰ ਸਨ ਤੇ ਹਰਪ੍ਰਰੀਤ ਕੌਰ ਤੇ ਸਮਰਿਤੀ ਓਬਰਾਏ 2017 ਦੀ ਵਿਨਰ ਨੇ ਉਨ੍ਹਾਂ ,ਨੂੰ ਉਤਸ਼ਾਹਿਤ ਕੀਤਾ।

Previous articleਜ਼ਮੀਨੀ ਵਿਵਾਦ ਕਾਰਨ ਹੋਇਆ ਬਬਲੀ ਦਾ ਕਤਲ, ਮ੍ਰਿਤਕਾ ਦੀ ਮਾਂ ਨੇ ਕੀਤਾ ਅਹਿਮ ਖ਼ੁਲਾਸਾ
Next article3 die after falling on ‘chemical’ spilt on road