ਮੁੱਲਾਂਪੁਰ ਦਾਖਾ, (ਹਰਜਿੰਦਰ ਛਾਬੜਾ)— ਪਿੰਡ ਲੋਹਗੜ ਵਿਖੇ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਅੱਜ ਦੂਜੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਨੇ ਚੋਣ ਜਲਸਾ ਕੀਤਾ ਅਤੇ ਇਆਲੀ ਦੇ ਲਈ ਵੋਟਾਂ ਮੰਗੀਆਂ। ਇਸ ਮੌਕੇ ਕਰਵਾਏ ਚੋਣ ਜਲਸੇ ‘ਚ ਲੋਕਾਂ ਨੇ ਭਰਵੀਂ ਸਮੂਲੀਅਤ ਕਰਕੇ ਇਆਲੀ ਦੇ ਹੱਕ ਵਿਚ ਫਤਵਾ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆ ਸ. ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਛੋਟੇ ਕੈਪਟਨ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ ਵਿਚ ਲੋਕਾਂ ਨੇ ਸ਼ਮੂਲੀਅਤ ਨਾ ਕਰਕੇ ਕਾਂਗਰਸ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਜਿਸ ਕਾਰਨ ਕੈਪਟਨ ਦਾ ਸ਼ੋਅ ਰੋਡ ਫਲਾਪ ਸ਼ੋਅ ਸਾਬਤ ਹੋਇਆ। ਉਨਾਂ ਕਿਹਾ ਕਿ ਪਿੰਡ ਵਿਚ ਜੇ ਕੋਈ ਵਿਅਕਤੀ ਸਹੁੰ ਖਾ ਕੇ ਮੁਕਰ ਜਾਵੇ ਤਾਂ ਪਿੰਡਾਂ ਦੇ ਲੋਕ ਉਸ ਨੂੰ ਮੂੰਹ ਨਹੀਂ ਲਗਾਉਂਦੇ ਪਰ ਇਥੇ ਤਾਂ ਪੰਜਾਬ ਦਾ ਮੁੱਖ ਮੰਤਰੀ ਗੁਟਕਾ ਸਾਬ ਹੱਥ ‘ਚ ਫੜ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਸਹੁੰ ਖਾ ਕੇ ਮੁਕਰ ਗਿਆ। ਇਸ ਲਈ ਜਿਹੜਾ ਬੰਦਾ ਗੁਰੂ ਦਾ ਨਹੀਂ ਬਣਿਆ, ਉਹ ਆਮ ਲੋਕ ਦਾਂ ਕੀ ਬਣੇਗਾ। ਉਸ ਨੂੰ ਪੰਜਾਬ ਦੇ ਲੋਕ ਕਦੇ ਵੀ ਮਾਅਫ ਨਹੀਂ ਕਰਨਗੇ ਅਤੇ ਜਿਮਨੀ ਚੋਣ ਵਿਚ ਉਸ ਨੂੰ ਕਰਾਰਾ ਜਵਾਬ ਦੇਣਗੇ ।
ਮਜੀਠੀਆ ਨੇ ਆਖਿਆ ਕਿ ਮਨਪ੍ਰੀਤ ਸਿੰਘ ਇਆਲੀ ਤੁਹਾਡਾ ਪਰਖਿਆ ਹੋਇਆ ਨੁਮਾਇਦਾ ਹੈ, ਜੋ ਡੇਢ ਦਹਾਕੇ ਤੋਂ ਤੁਹਾਡੀ ਸੇਵਾ ਕਰ ਰਿਹਾ ਹੈ, ਉਥੇ ਹੀ ਦੂਜੇ ਇੱਕ ਉਹ ਵਿਅਕਤੀ ਹੈ, ਜਿਸ ਨੂੰ ਤੁਸੀ ਜਾਣਦੇ ਵੀ ਨਹੀਂ, ਉਹ ਵੋਟਾਂ ਮੰਗਣ ਆਇਆ ਹੈ ਅਤੇ ਉਹ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਵੱਡੇ-ਵੱਡੇ ਵਾਅਦੇ ਕਰ ਰਿਹਾ ਹੈ ਪਰ ਉਸ ਨੇ 21 ਅਕਤੂਬਰ ਤੋਂ ਬਾਅਦ ਲੱਭਣਾ ਨਹੀਂ, ਸਗੋਂ ਉਸਦੀ ਗੁੰਮਸੁਦਗੀ ਦੀ ਰਿਪੋਰਟ ਲਿਖਾਉਣੀ ਪਵੇਗੀ। ਇਸ ਮੌਕੇ ਸੰਬੋਧਨ ਕਰਦਿਆ ਮਨਪ੍ਰੀਤ ਸਿੰਘ ਇਆਲੀ ਨੇ ਉਨਾਂ ਨੇ 15 ਸਾਲਾਂ ਵਿਚ ਕਿਸੇ ਨਾਲ ਕੋਈ ਲਾਰਾ ਨਹੀਂ ਲਗਾਇਆ, ਜੇ ਕੋਈ ਵਾਅਦਾ ਕੀਤਾ ਜਾਂ ਕੋਈ ਕੰਮ ਉਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਉਸ ਨੂੰ ਹਰ ਹਾਲ ਵਿਚ ਪੂਰਾ ਕੀਤਾ ਹੈ। ਇਸ ਮੌਕੇ ਸ. ਇਆਲੀ ਨੇ ਪਿੰਡਵਾਸੀਆਂ ਨਾਲ ਨੂੰ ਨਾਲ ਵਾਅਦਾ ਕੀਤਾ ਗਿਆ ਜਿੱਤਣ ਤੋਂ ਬਾਅਦ ਉਹ ਪੰਜਾਬ ਵਿਚ ਪਾਰਟੀ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਉਨਾਂ ਦੇ ਪਿੰਡ ਵਿਚ ਆਧੁਨਿਕ ਖੇਡ ਗਰਾਉਂਡ-ਕਮ-ਪਾਰਕ ਬਣਾ ਕੇ ਦੇਣਗੇ। ਇਸ ਲਈ ਇਸ ਚੋਣ ਵਿਚ ਉਨਾਂ ਨੂੰ ਕਾਮਯਾਬ ਕਰੋ।