ਇਸ ਵਾਰ ਕਨੇਡਾ ਤੇ ਹੋਵੇਗਾ ਪੰਜਾਬੀਆਂ ਦਾ ਰਾਜ, ਹਰ ਪੰਜਾਬੀ ਜਰੂਰ ਪੜ੍ਹੇ ਰਹਿ ਖ਼ਬਰ

ਕੈੈੈੈਨੇਡਾ,  (ਹਰਜਿੰਦਰ ਛਾਬੜਾ) ਕੈਨੇਡਾ ਦੀ ਸੰਸਦ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਲਗਭਗ ਇੱਕ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਹ ਵੋਟਾਂ 21 ਅਕਤੂਬਰ ਨੂੰ ਪੈ ਰਹੀਆਂ ਹਨ ਅਤੇ ਨਤੀਜਾ ਵੀ ਇਸੇ ਤਰੀਕ ਨੂੰ ਦੇਰ ਰਾਤ ਤੱਕ ਮਿਲ ਜਾਵੇਗਾ। ਕੈਨੇਡਾ ਸੰਸਦ ਦੇ 338 ਮੈਂਬਰ ਹਨ। ਇਸ ਵਾਰ ਪੰਜਾਬੀ ਉਮੀਦਵਾਰਾਂ ਵਿੱਚ 32 ਮਰਦ ਅਤੇ 18 ਔਰਤ ਉਮੀਦਵਾਰ ਚੋਣ ਮੈਦਾਨ ਚ ਹਨ। ਜਿਨ੍ਹਾਂ ਵਿੱਚ ਵਕੀਲ ਅਧਿਆਪਕ ਅਤੇ ਪੱਤਰਕਾਰ ਵੀ ਸ਼ਾਮਲ ਦੱਸੇ ਜਾ ਰਹੇ ਹਨ।
          ਪਿਛਲੇ ਪੰਜਾਬੀ ਉਮੀਦਵਾਰਾਂ ਵਿੱਚੋਂ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਕੁੱਦੇ ਅਤੇ ਇੱਕ ਉਮੀਦਵਾਰ ਇਸ ਦੁਨੀਆਂ ਨੂੰ ਛੱਡ ਚੁੱਕੇ ਹਨ। ਐਂਡਰਿਊ ਸ਼ੀਰ ਜਸਟਿਨ ਟਰੂਡੋ, ਜਗਮੀਤ ਸਿੰਘ, ਐਲੀਜ਼ਾਬੈਥ, ਮੈਕਸਿਮ ਬਰਨੀਅਰ, ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਅਤੇ ਅਮਰਜੀਤ ਸਿੰਘ ਸੋਹੀ ਮੈਦਾਨ ਵਿੱਚ ਡਟੇ ਹੋਏ ਹਨ। ਮੁੱਖ ਮੁਕਾਬਲਾ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਦ ਕਿ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੂੰ ਤੀਸਰੇ ਸਥਾਨ ਤੇ ਸਮਝਿਆ ਜਾ ਰਿਹਾ ਹੈ।
ਕੰਜਰਵੇਟਿਵ ਪਾਰਟੀ ਦੇ ਰਮਨਦੀਪ ਸਿੰਘ ਬਰਾੜ ਐਨਡੀਪੀ ਦੇ ਮਨਦੀਪ ਕੌਰ ਅਤੇ ਪੀਪਲ ਪਾਰਟੀ ਵੱਲੋਂ ਰਾਜਵਿੰਦਰ ਘੁੰਮਣ ਅਤੇ ਲਿਬਰਲ ਪਾਰਟੀ ਵੱਲੋਂ ਸੋਨੀਆ ਸਿੱਧੂ ਬਰੈਂਪਟਨ ਸਾਊਥ ਤੋਂ ਆਹਮੋ ਸਾਹਮਣੇ ਹਨ। ਇਸ ਤਰ੍ਹਾਂ ਹੀ ਅਮਰਿੰਦਰ ਸਿੱਧੂ ਕੰਜ਼ਰਵੇਟਿਵ ਦੇ ਲੇਡੀ ਉਮੀਦਵਾਰ ਰਮੋਨਾ ਸਿੰਘ ਐਨਡੀਪੀ ਦੇ ਸ਼ਰਨਜੀਤ ਸਿੰਘ ਪੀਪਲ ਪਾਰਟੀ ਦੇ ਗੌਰਵ ਵਾਲੀਆ ਬਰੈਂਪਟਨ ਈਸਟ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਸੁੱਖ ਧਾਲੀਵਾਲ ਲਿਬਰਲ ਪਾਰਟੀ ਵੱਲੋਂ ਹਰਜੀਤ ਸਿੰਘ ਗਿੱਲ ਐਨਡੀਪੀ ਵੱਲੋਂ ਹਰਪ੍ਰੀਤ ਸਿੰਘ ਕੰਜ਼ਰਵੇਟਿਵ ਵੱਲੋਂ ਸਰੀ ਨਿਊਟਨ ਤੋਂ ਇੱਕ ਦੂਜੇ ਦੇ ਖ਼ਿ-ਲਾਫ਼ ਡੱਟ ਚੁੱਕੇ ਹਨ।
ਇਸ ਤਰ੍ਹਾਂ ਹੀ ਲਿਬਰਲ ਦੇ ਰਮੇਸ਼ ਸੰਘਾ ਕੰਜ਼ਰਵੇਟਿਵ ਦੇ ਪਵਨਦੀਪ ਕੌਰ ਗੋਸਲ ਅਤੇ ਪੀਪਲ ਪਾਰਟੀ ਦੇ ਬਲਜੀਤ ਸਿੰਘ ਬਾਵਾ ਬਰੈਂਪਟਨ ਸੈਂਟਰ ਤੋਂ ਚੋਣ ਮੈਦਾਨ ਵਿਚ ਹਨ। ਜਿੱਥੇ ਪੰਜਾਬ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿੱਚ ਹਨ। ਉੱਥੇ ਹੀ ਇੱਕ ਗੁਜਰਾਤ ਤੋਂ ਅਤੇ ਇੱਕ ਉਮੀਦਵਾਰ ਆਂਧਰਾ ਪ੍ਰਦੇਸ਼ ਤੋਂ ਹੈ। ਹਰ ਉਮੀਦਵਾਰ ਵੱਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਜਨਤਾ ਗੱਦੀ ਤੇ ਕਿਸ ਨੂੰ ਬਿਠਾਉਂਦੀ ਹੈ। ਇਹ ਤਾਂ 21 ਅਕਤੂਬਰ ਨੂੰ ਹੀ ਪਤਾ ਲੱਗ ਸਕੇਗਾ।
Previous articleਇਸ ਵਾਰ ਮਹਾਤਮਾ ਰਾਵਣ ਜੀ ਦਾ ਪੁਤਲਾ ਨਾ ਫੂਕਿਆ ਜਾਵੇ – ਸਮਾਜਿਕ ਜਥੇਬੰਦੀਆਂ
Next articlePro Kabaddi League 7: Bengal pip Telugu Titans 40-39