(ਸਮਾਜ ਵੀਕਲੀ)
ਇੱਕ ਦਿਨ ਸੁਫ਼ਨੇ ਵਿੱਚ ਆਈ ਮੁਸਕਰਾਹਟ
ਕਹਿੰਦੀ ਮੈਂ ਮਹਿਲਾਂ ਵਿਚ ਨਹੀਂ
ਮੰਦਰ, ਮਸਜਿਦ, ਗਿਰਜਾਘਰ, ਗੁਰਦੁਆਰਿਆਂ ਵਿੱਚ ਨਹੀਂ
ਗੀਤਾ,ਕੁਰਾਨ ਵਿੱਚ ਨਹੀਂ
ਮੋਟਰ ਗੱਡੀਆਂ ਮਹਿੰਗੇ ਸੂਟ
ਸਭ ਲੱਗਦੇ ਨੇ ਸਜਾਵਟੀ
ਅੰਦਰੋਂ ਦੁੱਖਾਂ ਨਾਲ ਭਰੇ, ਬਾਹਰੋਂ ਲੱਗਦੇ ਨੇ ਖ਼ੁਸ਼ ਬਨਾਵਟੀ
ਮੈਂ ਮੁਸਕਰਾਹਟ, ਹਾਂ ਹਾਂ ਮੈਂ ਮੁਸਕਰਾਹਟ ਹਾਂ
ਹਰ ਦਿਲ ਵਿੱਚ ਵਸਦੀ ਹਾਂ
ਮੈਂ ਦਿਨ ਰਾਤ ਹਰ ਸ਼ੈ ਵਿਚ ਰਹਿੰਦੀ ਹਾਂ
ਮੈਂ ਥੱਕੇ ਹੋਏ ਪਤੀ ਦੀ ਚਾਹ ਦੀ ਚੁਸਕੀ ਵਿਚ ਮਿਲਦੀ ਹਾਂ
ਬੱਚਿਆਂ ਦੀ ਖੁਸ਼ੀ ਵਿਚ ਮਿਲਦੀ ਹਾਂ
ਮੇਹਮਾਨਾਂ ਦੇ ਸਤਿਕਾਰ ਵਿੱਚ ਮਿਲਦੀ ਹਾਂ
ਵੱਡਿਆਂ ਦੇ ਆਦਰ ਨਿੱਕਿਆ ਦੇ ਪਿਆਰ ਵਿੱਚ ਮਿਲਦੀ ਹਾਂ
ਪਤਨੀ ਦੇ ਗਿਫ਼ਟ ਵਿਚ, ਗੁਆਂਢੀਆਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਤੇ ਮਿਲਦੀ ਹਾਂ
ਮਿਠੜੇ ਬੋਲਾਂ ਵਿਚ ਚਹਿਕਦੀ ਹਾਂ
ਸੱਚੇ ਦੋਸਤਾਂ ਵਿਚ ਮਹਿਕਦੀ ਹਾਂ
ਸਾਫ਼ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਵਿੱਚ ਮਿਲਦੀ ਹਾਂ
ਹਰਿਆਲੀ ਵੇਖ ਮੋਰਨੀ ਬਣ ਨੱਚਦੀ ਹਾਂ
ਇਮਾਨਦਾਰੀ ਵਿੱਚ ਮੇਰਾ ਆਉਣਾ ਜਾਣਾ ਹੈ
ਮੇਹਨਤ ਨਾਲ ਮੇਰਾ ਰਿਸ਼ਤਾ ਪੁਰਾਣਾ ਹੈ
ਭਾਲ ਸਕਦੇ ਹੋ ਤਾਂ ਭਾਲ ਲਵੋ
ਮੈਂ ਤੁਹਾਡੇ ਆਲੇ ਦੁਆਲੇ ਵਸਦੀ ਹਾਂ
ਮੈਂ ਮੁਸਕਰਾਹਟ ਹਾਂ, ਹਾਂ ਹਾਂ ਮੈਂ ਮੁਸਕਰਾਹਟ ਹਾਂ——–!
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly